Site icon TheUnmute.com

Punjab News: ਹਾਈਕੋਰਟ ਨੇ ਪੰਜਾਬ ਸਰਕਾਰ ਤੋਂ 25 ਜੁਲਾਈ ਤੱਕ ਇਸ ਮਾਮਲੇ ‘ਚ ਮੰਗੀ ਸਟੇਟਸ ਰਿਪੋਰਟ

Punjab government

ਚੰਡੀਗੜ੍ਹ, 12 ਜੁਲਾਈ 2024: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਿਰੋਜ਼ਪੁਰ ਜੇਲ੍ਹ ‘ਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਦਾ ਨੋਟਿਸ ਲਿਆ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਹੁਣ ਤੱਕ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸਦੇ ਨਾਲ ਹੀ ਇਨ੍ਹਾਂ ‘ਚ ਇਕ ਡਾਕਟਰ ਵੀ ਸ਼ਾਮਲ ਸੀ। ਇਹ ਜਾਣਕਾਰੀ ਪੰਜਾਬ ਸਰਕਾਰ (Punjab government) ਵੱਲੋਂ ਹਾਈਕੋਰਟ ‘ਚ ਇੱਕ ਕੇਸ ਦੀ ਸੁਣਵਾਈ ਦੌਰਾਨ ਦਿੱਤੀ ਹੈ |

ਇਸ ਦੌਰਾਨ ਹਾਈਕੋਰਟ ਨੇ ਜਵਾਬ ਰਿਕਾਰਡ ਕਰਕੇ ਇਸ ਮਾਮਲੇ ਦੀ ਸਟੇਟਸ ਰਿਪੋਰਟ 25 ਜੁਲਾਈ ਤੱਕ ਦਾਖ਼ਲ ਕਰਨ ਲਈ ਕਿਹਾ ਹੈ | ਜਿਕਰਯੋਗ ਹੈ ਕਿ ਜੇਲ੍ਹ ਅੰਦਰੋਂ 43 ਹਜ਼ਾਰ ਫ਼ੋਨ ਕਾਲਾਂ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ | ਜਿਸ ‘ਤੇ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ |

ਪੰਜਾਬ ਸਰਕਾਰ (Punjab government) ਦਾ ਕਹਿਣਾ ਹੈ ਕਿ ਜੇਲ੍ਹਾਂ ‘ਚ ਨਸ਼ਾ ਤਸਕਰੀ ਅਤੇ ਮੋਬਾਈਲ ਫ਼ੋਨਾਂ ਦੀ ਵਰਤੋਂ ਆਦਿ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ | ਫੋਨ ਨੈੱਟਵਰਕ ਨੂੰ ਬੰਦ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਪੁਲਿਸ ਅਧਿਕਾਰੀ ਰੁਟੀਨ ਚੈਕਿੰਗ ਵੀ ਕਰ ਰਹੇ ਹਨ |

Exit mobile version