Site icon TheUnmute.com

Punjab News: ਬਿਆਸ ਦਰਿਆ ‘ਚੋਂ ਪੁਲਿਸ ਵੱਲੋਂ 3 ਨੌਜਵਾਨਾਂ ਦੀ ਮ੍ਰਿਤਕ ਦੇਹਾਂ ਬਰਾਮਦ

Beas River

ਚੰਡੀਗੜ੍ਹ, 06 ਸਤੰਬਰ 2024: ਜਲੰਧਰ ਦੇ ਅਰਬਨ ਅਸਟੇਟ ਇਲਾਕੇ ‘ਚੋਂ ਐਤਵਾਰ ਨੂੰ ਬਿਆਸ ਦਰਿਆ (Beas River) ‘ਚ ਰੁੜ੍ਹੇ 4 ਨੌਜਵਾਨਾਂ ‘ਚੋਂ 3 ਜਣਿਆਂ ਦੀ ਮ੍ਰਿਤਕ ਦੇਹਾਂ ਪੁਲਿਸ ਨੇ ਬਰਾਮਦ ਕੀਤੀਆਂ ਹਨ। ਇਹ ਮ੍ਰਿਤਕ ਦੇਹਾਂ ਪੰਜਾਬ ਪੁਲਿਸ ਦੀ ਟੀਮ ਨੇ ਗੋਇੰਦਵਾਲ ਸਾਹਿਬ ਨੇੜੇ ਤੋਂ ਬਰਾਮਦ ਕੀਤੀਆਂ ਹਨ। ਬਰਾਮਦ ਹੋਈਆਂ ਮ੍ਰਿਤਕ ਦੇਹਾਂ ਦੀ ਪਛਾਣ ਰਣਜੀਤ (19) ਵਾਸੀ ਪਿੰਡ ਖਰਾਰਾ, ਸੀਤਾਪੁਰ, ਉੱਤਰ ਪ੍ਰਦੇਸ਼ ਅਤੇ ਅੰਕਿਤ (19) ਵਾਸੀ ਪਿੰਡ ਕਟੂਰਾ ਵਜੋਂ ਹੋਈ ਹੈ। ਜਦਕਿ ਤੀਜੇ ਦੀ ਪਛਾਣ ਨਹੀਂ ਹੋ ਸਕੀ |

ਪੁਲਿਸ ਨੇ ਤਿੰਨਾਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਨੌਜਵਾਨ ਦੇ ਚੌਥੇ ਸਾਥੀ ਧੀਰਜ (22) ਦੀ ਭਾਲ ਜਾਰੀ ਹੈ। ਸਾਰੇ ਨੌਜਵਾਨ ਜਲੰਧਰ ਦੀ ਅਰਬਨ ਅਸਟੇਟ ‘ਚ ਕਿਰਾਏ ‘ਤੇ ਰਹਿੰਦੇ ਸਨ। ਜਾਣਕਾਰੀ ਅਨੁਸਾਰ ਚਾਰੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸ੍ਰੀ ਕ੍ਰਿਸ਼ਨ ਦੀ ਮੂਰਤੀ ਦੇ ਵਿਸਰਜਨ ਲਈ ਆਏ ਹੋਏ ਸਨ। ਇਸ ਦੌਰਾਨ ਚਾਰ ਨੌਜਵਾਨ ਮੂਰਤੀ ਵਿਸਰਜਨ ਦਾ ਪ੍ਰੋਗਰਾਮ ਛੱਡ ਕੇ ਪਰਿਵਾਰ ਤੋਂ ਕਰੀਬ 250 ਮੀਟਰ ਦੂਰ ਤੈਰਾਕੀ ਲਈ ਚਲੇ ਗਏ। ਇਸ ਦੌਰਾਨ ਉਹ ਪਾਣੀ (Beas River) ਦੇ ਤੇਜ਼ ਵਹਾਅ ‘ਚ ਰੁੜ੍ਹ ਗਏ |

Exit mobile version