Site icon TheUnmute.com

Punjab News: ਸਿੱਧੂ ਮੂਸੇਵਾਲਾ ਦੀ ਜੀਵਨੀ ਤੇ ਕਿਤਾਬ ਲਿਖਣ ਵਾਲੇ ਲੇਖਕ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਹੋਇਆ ਦਰਜ

Sidhu Moosewala

8 ਦਸੰਬਰ 2024: ਸਿੱਧੂ ਮੂਸੇਵਾਲਾ (sidhu moosewala) ਦੇ ਪਿਤਾ ਬਲਕੌਰ ਸਿੰਘ (balkaur singh) ਦੀ ਸ਼ਿਕਾਇਤ ’ਤੇ ਮਰਹੂਮ ਪੰਜਾਬੀ ਗਾਇਕ(punjabi singer) ਸਿੱਧੂ ਮੂਸੇਵਾਲਾ ਅਤੇ ਉਸ ਦੇ ਪਰਿਵਾਰ ਬਾਰੇ ਆਪਣੀ ਕਿਤਾਬ (book) ਵਿੱਚ ਗਲਤ ਤੱਥ ਪੇਸ਼ ਕਰਨ ਵਾਲੇ ਲੇਖਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਵੱਲੋਂ ਤਿਆਰ ਕੀਤੀ ਪੁਸਤਕ ‘ਰੀਅਲ ਰੀਜ਼ਨ ਬਾਇ ਲੈਜੈਂਡ ਡੈੱਡ’ ਵਿੱਚ ਉਸ ਦੇ ਪਰਿਵਾਰ ਅਤੇ ਉਸ ਦੇ ਪੁੱਤਰ ਸਿੱਧੂ ਮੂਸੇ ਵਾਲਾ ਬਾਰੇ ਗਲਤ ਤੱਥ ਪੇਸ਼ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਦੇ ਘਰ ਆਇਆ ਹੋਇਆ ਸੀ ਅਤੇ ਉਹ ਆਪਣੇ ਘਰੋਂ ਕੁਝ ਦਸਤਾਵੇਜ਼ ਲੈ ਕੇ ਗਿਆ ਸੀ, ਜੋ ਵੀ ਕਿਤਾਬ ਵਿੱਚ ਛਪਿਆ ਸੀ ਅਤੇ ਘਟਨਾ ਸਬੰਧੀ ਜੋ ਤੱਥ ਪੇਸ਼ ਕੀਤੇ ਗਏ ਹਨ, ਉਹ ਸਹੀ ਨਹੀਂ ਹਨ।

read more: Sidhu Moosewala ਦਾ ਗਾਣਾ ‘ਜਾਂਦੀ ਵਾਰ’ ਫਿਰ ਵਿਵਾਦਾਂ ‘ਚ, ਅਦਾਲਤ ਨੇ ਲਾਈ ਰਿਲੀਜ਼ ‘ਤੇ ਰੋਕ

ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਮਾਨਸਾ ਦੇ ਸਹਾਇਕ ਐਸਐਚਓ ਅਮਰੀਕ ਸਿੰਘ ਨੇ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version