Site icon TheUnmute.com

Punjab News: ਟਰੱਕ ਤੇ ਕਾਰ ਦੀ ਹੋਈ ਭਿਆਨਕ ਟੱ.ਕ.ਰ, ਬੱਚੇ ਸਣੇ ਦੋ ਔਰਤਾਂ ਦੀ ਮੌ.ਤ

Road Accident

20 ਨਵੰਬਰ 2024: ਜਲੰਧਰ-ਅੰਮ੍ਰਿਤਸਰ (jalandhar and amritsar) ਹਾਈਵੇਅ ‘ਤੇ ਹੋਟਲ (hotel) ਰਣਵੀਰ ਕਲਾਸਿਕ ਦੇ ਬਾਹਰ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇਸ ਹਾਦਸੇ ‘ਚ ਬੱਚੇ, ਉਸ ਦੀ ਮਾਂ ਅਤੇ ਮਾਸੀ ਦੀ ਮੌਤ ਹੋ ਗਈ ਹੈ | ਹਾਦਸੇ ਦੇ ਮਾਮਲੇ ‘ਚ ਟਰੱਕ ਡਰਾਈਵਰ ਸੰਤੋਖ ਸਿੰਘ (santokh singh) ਨੇ ਦੇਰ ਰਾਤ ਥਾਣਾ-8 ‘ਚ ਆਤਮ ਸਮਰਪਣ ਕਰ ਲਿਆ ਹੈ।

 

ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਕੁਝ ਦੂਰੀ ਤੱਕ ਭੱਜ ਕੇ ਸਭ ਕੁਝ ਦੇਖ ਰਿਹਾ ਸੀ। ਉਸ ਨੂੰ ਇਹ ਵੀ ਡਰ ਸੀ ਕਿ ਸ਼ਾਇਦ ਜਨਤਾ ਉਸ ਨੂੰ ਕੁੱਟ-ਕੁੱਟ ਕੇ ਮਾਰ ਦੇਵੇ। ਉਸ ਨੇ ਪੁਲਿਸ ਕੋਲ ਮੰਨਿਆ ਕਿ ਹਾਦਸੇ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੇ ਆਪਣੇ ਬੌਸ ਨੂੰ ਫ਼ੋਨ ਕੀਤਾ। ਮਾਲਕ ਨੇ ਸਾਰੀ ਘਟਨਾ ਸੁਣਨ ਤੋਂ ਬਾਅਦ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ|

 

ਹਾਦਸੇ ‘ਚ ਮਾਰੇ ਗਏ 13 ਸਾਲਾ ਪਿਊਸ਼, ਉਸ ਦੀ ਮਾਂ ਪਲਕ ਅਰੋੜਾ ਅਤੇ ਮਾਸੀ ਜੋਤੀ ਅਰੋੜਾ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਅੰਮ੍ਰਿਤਸਰ ਲਿਜਾਇਆ ਗਿਆ। ਨਿੱਜੀ ਹਸਪਤਾਲ ‘ਚ ਦਾਖਲ ਜ਼ਖਮੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਪਰ ਪਿਯੂਸ਼ ਦੇ ਛੋਟੇ ਭਰਾ ਅੰਸ਼ ਦੀ ਬਾਂਹ ‘ਤੇ ਫਰੈਕਚਰ ਹੋ ਗਈ ਹੈ। ਦੱਸ ਦੇਈਏ ਕਿ ਸੋਮਵਾਰ ਦੁਪਹਿਰ ਕਰੀਬ 3.15 ਵਜੇ ਅੰਮ੍ਰਿਤਸਰ ਦਾ ਰਹਿਣ ਵਾਲਾ ਵਰੁਣ ਅਰੋੜਾ ਆਪਣੀ ਪਤਨੀ ਪਲਕ ਅਰੋੜਾ, ਦੋ ਬੇਟੇ ਪਿਊਸ਼ ਅਤੇ ਅੰਸ਼ ਦੇ ਨਾਲ ਜੋਤੀ ਅਰੋੜਾ, ਰਜਨੀ ਅਤੇ ਡਰਾਈਵਰ ਅਮਨਦੀਪ ਸਿੰਘ ਦੇ ਨਾਲ DMC ਹਸਪਤਾਲ ‘ਚ ਭਰਤੀ ਆਪਣੀ ਮਾਤਾ ਦਾ ਹਾਲ- ਚਾਲ ਜਾਨਣ ਦੇ ਲਈ ਜਾ ਰਹੇ ਸਨ।

 

ਜਿਵੇਂ ਹੀ ਉਹ ਹੋਟਲ ਰਣਵੀਰ ਕਲਾਸਿਕ ਦੇ ਬਾਹਰ ਪਹੁੰਚਿਆ ਤਾਂ ਕਣਕ ਦੀਆਂ ਬੋਰੀਆਂ ਨਾਲ ਭਰੇ ਇੱਕ ਟਰੱਕ ਨੇ ਉਨ੍ਹਾਂ ਦੀ ਆਰਟਿਕਾ ਕਾਰ ਨੂੰ ਪਿੱਛੇ ਤੋਂ ਤੇਜ਼ ਰਫਤਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਦੂਜੀ ਲੇਨ ‘ਤੇ ਪਲਟ ਗਈ। ਕਾਰ ਦੇ ਪੁਰਜ਼ੇ ਕੱਟ ਕੇ ਸਵਾਰੀਆਂ ਨੂੰ ਅੰਦਰੋਂ ਬਾਹਰ ਕੱਢ ਲਿਆ ਗਿਆ ਪਰ ਪਿਯੂਸ਼ ਸਮੇਤ ਉਸ ਦੀ ਮਾਂ ਪਲਕ ਅਤੇ ਮਾਸੀ ਜੋਤੀ ਅਰੋੜਾ ਦੀ ਮੌਤ ਹੋ ਗਈ। ਹਾਦਸੇ ਦੌਰਾਨ ਟਰੱਕ ਵੀ ਪਲਟ ਗਿਆ।

 

Exit mobile version