Site icon TheUnmute.com

Punjab News: ਸੁਖਜੀਤ ਸਿੰਘ ਹਰਦੋਝੰਡੇ ਵਾਪਸ ਪਰਤੇ ਪਿੰਡ, ਪਿੰਡ ਵਾਸੀਆਂ ਕੀਤਾ ਸਨਮਾਨ

2 ਦਸੰਬਰ 2024: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer leader Jagjit Singh Dalewal)  ਨੂੰ ਪੁਲਿਸ (police) ਵੱਲੋਂ ਜਬਰੀ ਅੰਦੋਲਨ ਤੋਂ ਚੁੱਕ ਕੇ ਹਸਪਤਾਲ (hospital) ਪਹੁੰਚਾਉਣ ਤੋਂ ਬਾਅਦ ਖਨੌਰੀ ਬਾਰਡਰ (Khanuri border) ਤੋਂ ਪੰਜ ਦਿਨ ਲਈ ਮਰਨ ਵਰਤ ਤੇ ਬੈਠੇ ਸੁਖਜੀਤ ਸਿੰਘ ਮਰਨ (Sukhjit Singh) ਵਰਤ ਸਮਾਪਤ ਕਰਨ ਮਗਰੋਂ ਅੱਜ ਆਪਣੇ ਪਿੰਡ ਵਾਪਸ ਪਰਤੇ ਹਨ, ਦੱਸ ਦੇਈਏ ਕਿ ਜਦੋਂ ਅੱਜ ਆਪਣੇ ਪਿੰਡ ਹਰਦੋ ਝੰਡੇ ਪਰਤੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ ।

 

ਇਸ ਮੌਕੇ ਗੱਲਬਾਤ ਦੌਰਾਨ ਸੁਖਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਲੀਡਰ ਡੱਲੇਵਾਲ ਨੂੰ ਪੁਲਿਸ ਜ਼ਬਰੀ ਆਪਣੀ ਹਿਰਾਸਤ ਵਿੱਚ ਲੈ ਗਈ ਸੀ ਜਿਸ ਕਾਰਨ ਉਹਨਾਂ ਨੂੰ ਮਰਨ ਵਰਤ ਤੇ ਬੈਠਣਾ ਪਿਆ। ਹੁਣ ਜਦੋਂ ਡੱਲੇਵਾਲ ਦੁਬਾਰਾ ਆਪਣੇ ਮੋਰਚੇ ਤੇ ਪਹੁੰਚ ਗਏ ਨੇ ਤੇ ਉਹ ਖੁਦ ਮਰਨ ਵਰਤ ਤੇ ਬੈਠ ਗਏ ਨੇ ਤਾਂ ਮੈਨੂੰ ਮੋਰਚੇ ਨੇ ਦੋ ਦਿਨ ਦੀ ਛੁੱਟੀ ਦਿੱਤੀ ਹੈ।

 

ਉਥੇ ਹੀ ਉਹਨਾਂ ਕਿਹਾ ਕਿ ਛੇ ਦਸੰਬਰ ਨੂੰ ਇੱਕ ਵਾਰੀ ਫੇਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ, ਲੇਕਿਨ ਇਸ ਵਾਰ ਅਸੀਂ ਆਪਣੇ ਨਾਲ ਕੋਈ ਵੀ ਟਰੈਕਟਰ ਟਰਾਲੀ ਲੈ ਕੇ ਨਹੀਂ ਜਾ ਰਹੇ। ਉਹਨਾਂ ਕਿਹਾ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਉਹ ਖ਼ੁਦ ਮੋਰਚੇ ਵਿੱਚ ਸਭ ਤੋਂ ਅੱਗੇ ਚਲਣਗੇ ਤਾਂ ਜੋ ਸਰਕਾਰਾਂ ਦੇ ਵਿਰੋਧੀ ਰਵਈਏ ਦੇ ਕਾਰਨ ਜੇਕਰ ਕਿਸੇ ਨੂੰ ਸ਼ਹਾਦਤ ਦੇਣੀ ਪੈਂਦੀ ਹੈ ਤਾਂ ਉਹ ਸ਼ਹਾਦਤ ਕਿਸਾਨ ਆਗੂਆਂ ਦੀ ਹੋਏ ਵਰਕਰਾਂ ਦੀ ਨਹੀਂ।

Exit mobile version