Site icon TheUnmute.com

Punjab News: ਪੰਜਾਬ ਸਰਕਾਰ ਨੇ 24 SHO ਅਧਿਕਾਰੀਆਂ ਨੂੰ ਦਿੱਤੀ ਤਰੱਕੀ

24 SHO Officers

ਚੰਡੀਗੜ੍ਹ, 07 ਫਰਵਰੀ 2025: ਪੰਜਾਬ ਸਰਕਾਰ (Punjab Government) ਨੇ ਖੇਡ ਕੋਟੇ ‘ਚੋਂ 24 ਐਸਐਚਓਜ਼ (24 SHO) ਨੂੰ ਤਰੱਕੀ ਦਿੱਤੀ ਹੈ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਦਉੱਨਤ ਕੀਤਾ ਹੈ | ਜਾਣਕਾਰੀ ਮੁਤਾਬਕ ਇਨ੍ਹਾਂ ਅਧਿਕਾਰੀਆਂ ਦੀ ਤਰੱਕੀ 2011 ਤੋਂ ਲੰਬਿਤ ਸੀ।

ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਰੇ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਸੱਦਿਆ ਅਤੇ ਚਾਹ ਪਾਰਟੀ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਚੰਗਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ।

ਪੰਜਾਬ ਸਰਕਾਰ (Punjab Government) ਵੱਲੋਂ ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਹੈ, ਉਨ੍ਹਾਂ ‘ਚ ਇੰਸਪੈਕਟਰ ਹਰਬੰਸ ਸਿੰਘ, ਇੰਸਪੈਕਟਰ ਰਾਜੇਸ਼ ਕੁਮਾਰ, ਇੰਸਪੈਕਟਰ ਉਪਕਾਰ ਸਿੰਘ, ਇੰਸਪੈਕਟਰ ਸੁਲੱਖਣ ਸਿੰਘ, ਇੰਸਪੈਕਟਰ ਤਜਿੰਦਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਇੰਸਪੈਕਟਰ ਸਿਕੰਦਰ ਸਿੰਘ , ਇੰਸਪੈਕਟਰ ਰਾਜਵੰਤ ਸਿੰਘ, ਇੰਸਪੈਕਟਰ ਜਸਕਰਨ, ਇੰਸਪੈਕਟਰ ਕਪਿਲ ਕੌਸ਼ਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਸਨੇਹ ਲਤਾ, ਇੰਸਪੈਕਟਰ ਕ੍ਰਿਪਾਲ ਸਿੰਘ, ਇੰਸਪੈਕਟਰ ਸਤੀਸ਼ ਕੁਮਾਰ, ਇੰਸਪੈਕਟਰ ਹਰਪ੍ਰੀਤ ਕੌਰ, ਇੰਸਪੈਕਟਰ ਸੁਪਿੰਦਰ ਕੌਰ, ਇੰਸਪੈਕਟਰ ਜੈਸਮੀਨ ਕੌਰ, ਇੰਸਪੈਕਟਰ ਸੀਮਾ, ਇੰਸਪੈਕਟਰ ਕਰਮਜੀਤ ਕੌਰ, ਇੰਸਪੈਕਟਰ ਸੁਮਨ ਕੁਮਾਰੀ, ਇੰਸਪੈਕਟਰ ਰਮਲਾ ਦੇਵੀ, ਇੰਸਪੈਕਟਰ ਸੁਖਦੀਪ ਕੌਰ, ਇੰਸਪੈਕਟਰ ਹੇਮੰਤ ਕੁਮਾਰ ਤੇ ਇੰਸਪੈਕਟਰ ਨਿਸ਼ਾਨ ਸਿੰਘ ਸ਼ਾਮਲ ਹਨ।

Read More : Punjab News: ਪੰਜਾਬ ਸਰਕਾਰ ਨੇ 3 ਮੁਲਾਜ਼ਮਾਂ ਨੂੰ ਵਿਸ਼ੇਸ਼ ਸਕੱਤਰ/ਮੰਤਰੀ ਵਜੋਂ ਦਿੱਤੀ ਤਰੱਕੀ

Exit mobile version