ਚੰਡੀਗੜ੍ਹ, 25 ਜੂਨ 2024: 18ਵੀਂ ਲੋਕ ਸਭਾ (18th Lok Sabha) ਦੇ ਪਹਿਲੇ ਇਜਲਾਸ ਦੇ ਦੂਜੇ ਦਿਨ ਪੰਜਾਬ ਤੋਂ ਚੁਣੇ ਗਏ ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ | ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਪੰਜਾਬੀ ‘ਚ ਆਪਣੀ ਸਹੁੰ ਚੁੱਕੀ ਹੈ | ਇਨ੍ਹਾਂ ‘ਚ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਸਬਰਜੀਤ ਸਿੰਘ ਖਾਲਸਾ, ਡਾ. ਅਮਰ ਸਿੰਘ, ਚਰਨਜੀਤ ਸਿੰਘ ਚੰਨੀ, ਸ਼ੇਰ ਸਿੰਘ ਘੁਬਾਇਆ, ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਡਾ. ਧਰਮਵੀਰ ਗਾਂਧੀ, ਮਾਲਵਿੰਦਰ ਸਿੰਘ ਕੰਗ, ਰਾਜ ਕੁਮਾਰ ਚੱਬੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਹੁੰ ਚੁੱਕੀ ਹੈ | ਜਿਕਰਯੋਗ ਹੈ ਕਿ ਪੰਜਾਬ ‘ਚ ਲੋਕ ਸਭਾ ਚੋਣਾਂ 2024 ‘ਚ ਕਾਂਗਰਸ ਨੂੰ 7 ਸੀਟਾਂ, ਆਮ ਆਦਮੀ ਪਾਰਟੀ ਨੂੰ 3, ਦੋ ਆਜ਼ਾਦ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ |