Site icon TheUnmute.com

Punjab News: ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਰੋਂਗ ਸਾਈਡ ਤੋਂ ਆ ਰਹੇ ਟਰਾਲੇ ‘ਚ ਵੱਜੀ ਪ੍ਰਾਈਵੇਟ ਬੱਸ

3 ਜਨਵਰੀ 2025: ਧੁੰਦ (fog) ਕਾਰਨ ਅੱਜ ਸਵੇਰੇ ਬਠਿੰਡਾ (Bathinda-Dabwali) ਡੱਬਵਾਲੀ ਸੜਕੀ ਮਾਰਗ ਤੇ ਵੱਡਾ ਹਾਦਸਾ ਵਾਪਰਿਆ ਹੀ| ਦੱਸ ਦੇਈਏ ਕਿ ਰੋਂਗ ਸਾਈਡ ਤੋਂ ਆ ਰਹੇ ਟਰਾਲੇ ਦੇ ਵਿੱਚ ਪ੍ਰਾਈਵੇਟ (private bus) ਬੱਸ ਜਾ ਵੱਜੀ ਹੈ| ਇਸ ਟੱਕਰ ਕਾਰਨ 20 ਦੇ ਕਰੀਬ ਸਵਾਰੀਆਂ (passengers) ਜ਼ਖਮੀ ਹੋ ਗਈਆਂ ਜਿਨਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਹੈ |

ਉਥੇ ਹੀ ਕੰਡਕਟਰ ਕੁਲਦੀਪ (conductor Kuldeep Singh) ਸਿੰਘ ਨੇ ਦੱਸਿਆ ਕਿ ਉਹ ਬੱਸ ਵਿੱਚ ਟਿਕਟਾਂ (tickets) ਕੱਟ ਰਿਹਾ ਸੀ ਇਸ ਦੌਰਾਨ ਹੀ ਰੋਂਗ ਸਾਈਡ (rong side) ਤੋਂ ਆ ਰਹੇ ਟਰਾਲੇ ਨਾਲ ਬੱਸ ਦੀ ਭਿਆਨਕ ਟੱਕਰ ਹੋ ਗਈ, ਧੁੰਦ ਕਾਰਨ ਡਰਾਈਵਰ (driver) ਨੂੰ ਰੋਂਗ ਸਾਈਡ ਆ ਰਿਹਾ ਟਰਾਲਾ ਨਹੀਂ ਦਿਖਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਟੱਕਰ ਵਿੱਚ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਹਨ|

ਉਧਰ ਬੱਸ ਵਿੱਚ ਸਵਾਰ ਜ਼ਖਮੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਾਈਵੇਟ (private bus) ਬੱਸ ਰਾਹੀਂ ਆਪਣੀ ਡਿਊਟੀ ਤੇ ਆ ਰਿਹਾ ਸੀ ਇਸ ਦੌਰਾਨ ਹੀ ਧੁੰਦ ਕਾਰਨ ਰੋਂਗ ਸਾਈਡ ਤੋਂ ਆ ਰਹੇ ਟਰਾਲੇ ਵਿੱਚ ਬੱਸ ਦੀ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਐਂਬੂਲੈਂਸ (ambulance) ਲੈ ਕੇ ਪਹੁੰਚੇ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਹਨਾਂ ਵੱਲੋਂ ਤੁਰੰਤ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚਿਆ ਗਿਆ ਅਤੇ ਜਖਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ 20 ਦੇ ਕਰੀਬ ਸਵਾਰੀਆਂ ਦਾ ਇਲਾਜ ਬਠਿੰਡਾ ਤੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।

read more: PM ਮੋਦੀ ਨੇ ਬਠਿੰਡਾ ਹਾਦਸੇ ‘ਤੇ ਪ੍ਰਗਟਾਇਆ ਦੁੱਖ, ਮੁਆਵਜ਼ਾ ਦੇਣ ਦਾ ਵੀ ਕਰਤਾ ਐਲਾਨ

 

Exit mobile version