ਚੰਡੀਗੜ੍ਹ, 13 ਅਕਤੂਬਰ 2024: ਦੁਸਹਿਰੇ ਮੌਕੇ ਹੁੱਲੜਬਾਜਾਂ ‘ਤੇ ਜਲੰਧਰ ਪੁਲਿਸ (Jalandhar police) ਨੇ ਸਖ਼ਤੀ ਵਰਤੀ ਹੈ | ਦੁਸਹਿਰੇ ਦੀ ਰਾਤ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਨਤਕ ਤੌਰ ‘ਤੇ ਸ਼ਰਾਬ ਪੀਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਦੇ ਉਦੇਸ਼ ਨਾਲ ਮੁਹਿੰਮ ਚਲਾਈ |
ਇਸ ਤਹਿਤ ਪੁਲਿਸ ਨੇ ਪੀਪੀਆਰ ਮਾਲ ਅਤੇ ਮਾਡਲ ਟਾਊਨ ਮਾਰਕੀਟ ‘ਚ 35 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਇਹ ਕਾਰਵਾਈ ਸ਼ਾਮ 7:30 ਤੋਂ 10:30 ਵਜੇ ਦਰਮਿਆਨ ਕੀਤੀ ਹੈ, ਜਿਸ ਦੌਰਾਨ ਪੁਲਿਸ ਨੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਦੁਕਾਨਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ।
ਪੁਲਿਸ (Jalandhar police) ਕਮਿਸ਼ਨਰ ਸਵਪਨ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ। ਇਸ ਕਾਰਵਾਈ ਦੇ ਨਤੀਜੇ ਵਜੋਂ 35 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਇਸਦੇ 14 ਟ੍ਰੈਫਿਕ ਚਲਾਨ ਕੀਤੇ ਗਏ, 3 ਵਾਹਨ ਜ਼ਬਤ ਕੀਤੇ ਗਏ ਅਤੇ ਬੀਐਨਐਸ ਦੀ ਧਾਰਾ 126/169 ਤਹਿਤ ਰੋਕਥਾਮ ਕਾਰਵਾਈ ਕੀਤੀ ।