Site icon TheUnmute.com

Punjab News: ਮੈਂ ਕੋਈ ਅਸਤੀਫਾ ਨਹੀਂ ਦੇਵਾਂਗਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

Giani Harpreet Singh news

ਚੰਡੀਗੜ੍ਹ, 18 ਦਸੰਬਰ 2024: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ | ਜਿਸ ‘ਚ ਵਿਰਸਾ ਸਿੰਘ ਵਲਟੋਹਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਬਹਿਸ ਹੋ ਰਹੀ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਲਵਈਆਂ ਦੇ ਮੂੰਹੋਂ ਸਾਲਾ ਸ਼ਬਦ ਨਿਕਲਣਾ ਆਮ ਗੱਲ ਹੈ |

ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਕਿਹਾ ਕਿ ਮੇਰੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਹੈ ਕਿ ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਫੈਸਲਾ ਪੰਜਾਬ ਸਿੰਘ ਸਹਿਬਾਨਾਂ ਦਾ ਸੀ, ਪਰ ਟ੍ਰੋਲ ਸਿਰਫ਼ ਮੈਨੂੰ ਕੀਤਾ ਜਾ ਰਿਹਾ ਹੈ | ਇਸ ਪਿੱਛੇ ਕਈਂ ਅਕਾਲੀ ਆਗੂ ਹਨ |

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ‘ਤੇ ਜੋ ਦੋਸ਼ ਲਗਾਉਣੇ ਹਨ ਲਗਾ ਦੇਣ, ਮੈਂ ਕੋਈ ਅਸਤੀਫਾ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਅਸਤੀਫ਼ਾ ਦਿੱਤਾ ਹੋਇਆ ਹੈ, ਮਨਜ਼ੂਰ ਕਰ ਲੈਣ ਮੈਂ ਘਰ ਚਲਾ ਜਾਵਾਂਗਾ | ਜੇਕਰ ਸ਼੍ਰੋਮਣੀ ਕਮੇਟੀ ਮੇਰੀ ਸੇਵਾਵਾਂ ਜਾਰੀ ਰੱਖਦੀ ਹੈ ਤਾਂ ਕਰਾਂਗਾ |

ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਵੀਡੀਓ ਕਿਵੇਂ ਬਾਹਰ ਆਈ | ਪੂਰੀ ਵੀਡੀਓ ਜਨਤਕ ਕੀਤੀ ਜਾਵੇ ਪੂਰਾ ਸੱਚ ਬਾਹਰ ਜਾਵੇਗਾ | ਵੀਡੀਓ ਸਿਰਫ਼ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਸੀ | ਉਨ੍ਹਾਂ ਕਿਹਾ ਕਿ ਵਲਟੋਹਾ ਨੇ ਪੰਜ ਸਿੰਘ ਸਾਹਿਬਾਨਾਂ ਸਾਹਮਣੇ ਬਦਤਮੀਜ਼ੀ ਕੀਤੀ | ਮੈਨੂੰ ਨੀਵਾਂ ਦਿਖਾਉਣ ਲਈ 27 ਸੈਕਿੰਡ ਦੀ ਵੀਡੀਓ ਕਲਿੱਪ ਜਾਰੀ ਕੀਤੀ | ਉਨ੍ਹਾਂ ਕਿਹਾ ਕਿ ਪੂਰੀ ਵੀਡੀਓ ਸਾਹਮਣੇ ਆਵੇ, ਲੋਕ ਕਹਿਣਗੇ ਇਸਦੇ ਛਿੱਤਰ ਕਿਉਂ ਨਹੀਂ ਮਾਰੇ |

Read More: Jalandhar News: ਜਲੰਧਰ ‘ਚ ਕਾਂਗਰਸੀ MLA ਦੇ ਭਾਣਜੇ ਦੀ ਕੁੱ.ਟ.ਮਾ.ਰ ਕਰਕੇ ਕੀਤਾ ਕ.ਤ.ਲ

Exit mobile version