Site icon TheUnmute.com

Punjab News: ਧੁੰਦ ਕਾਰਨ ਸਵੇਰੇ-ਸਵੇਰੇ ਵਾਪਰਿਆ ਹਾਦਸਾ, ਕਿੰਨੂਆਂ ਨਾਲ ਭਰਿਆ ਟਰੱਕ ਕਾਰ ਨਾਲ ਟਕਰਾਇਆ

9 ਜਨਵਰੀ 2025: ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ (Dense fog) ਧੁੰਦ ਕਾਰਨ ਇਲਾਕੇ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦੱਸ ਦੇਈਏ ਕਿ ਸੰਘਣੀ (Dense fog) ਧੁੰਦ ਕਾਰਨ ਹਾਦਸਾ ਵਾਪਰਿਆ ਹੈ, ਹਾਦਸਾ ਸਵੇਰੇ ਕਰੀਬ 8.45 ਵਜੇ ਜਦੋਂ ਅੰਮ੍ਰਿਤਸਰ ਤੋਂ (amritsar to gurdaspur) ਗੁਰਦਾਸਪੁਰ ਵੱਲ ਆ ਰਹੇ ਕਿੰਨੂਆਂ ਨਾਲ ਭਰਿਆ ਟਰੱਕ (truck) ਪੁਲਿਸ ਚੌਕੀ ਬੰਮੜੀ ਬਾਈਪਾਸ ਨੇੜੇ ਇੱਕ ਕਾਰ (car) ’ਤੇ ਜਾ ਡਿੱਗਾ।

ਹਾਦਸੇ ‘ਚ ਜ਼ਖਮੀ ਹੋਏ ਟਰੱਕ ਡਰਾਈਵਰ (driver) ਮੋਨੂੰ ਨੇ ਦੱਸਿਆ ਕਿ ਬੀਤੀ ਸਵੇਰੇ ਜਦੋਂ ਅੰਮ੍ਰਿਤਸਰ ਤੋਂ ਆ ਰਹੀ ਕਾਰ ਪੀ.ਬੀ.06ਏ.ਈ.1947 ਗੁਰਦਾਸਪੁਰ ਸ਼ਹਿਰ ਦੇ ਬੱਸ ਸਟੈਂਡ ਵੱਲ ਨੂੰ ਮੁੜਨ ਲੱਗੀ ਤਾਂ ਧੁੰਦ ਕਾਰਨ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦਿੱਤਾ। ਇਸ ਦੌਰਾਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਕਾਰ ‘ਤੇ ਜਾ ਡਿੱਗਿਆ। ਇਸ ਕਾਰਨ ਕਿੰਨੂਆਂ ਨਾਲ ਲੱਦਿਆ ਟਰੱਕ (truck) ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੱਕ ਡਰਾਈਵਰ ਅਤੇ ਕਾਰ ਸਵਾਰ ਨੂੰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ (Civil Hospital Gurdaspur by ambulance in an injured condition) ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ।

read more: 6 ਸਾਲ ਦੇ ਬੱਚੇ ਨੇ ਬਣਾਇਆ ਰਿਕਾਰਡ, ਤੁਸੀਂ ਵੀ ਜਾਣ ਹੋ ਜਾਉਗੇ ਹੈਰਾਨ

Exit mobile version