Site icon TheUnmute.com

Punjab News: 6 ਸਾਲ ਦੇ ਬੱਚੇ ਨੇ ਬਣਾਇਆ ਰਿਕਾਰਡ, ਤੁਸੀਂ ਵੀ ਜਾਣ ਹੋ ਜਾਉਗੇ ਹੈਰਾਨ

8 ਜਨਵਰੀ 2025: ਪੰਜਾਬ (punjab) ਦੇ 6 ਸਾਲ ਦੇ ਬੱਚੇ ਨੇ ਇਤਿਹਾਸ (history) ਰਚ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਭਗਤੀ ਵਿੱਚ ਬਹੁਤ ਸ਼ਕਤੀ ਹੈ। ਇਸ ਦੀ ਤਾਜ਼ਾ ਮਿਸਾਲ ਪੰਜਾਬ ‘ਚ ਦੇਖਣ ਨੂੰ ਮਿਲੀ ਹੈ, ਜਿੱਥੇ ਪੰਜਾਬ ਦਾ ਇਕ ਬੱਚਾ ਬਿਨਾਂ ਰੇਲਗੱਡੀ (train) ਤੋਂ ਸਿੱਧਾ ਅਯੁੱਧਿਆ ਪਹੁੰਚ ਗਿਆ। 6 ਸਾਲਾਂ ਦੇ ਮੁਹੱਬਤ ਨੇ ਬਣਾਇਆ ਰਿਕਾਰਡ ਇਸ ਛੋਟੇ ਬੱਚੇ ਨੂੰ ਰਾਮਲਲਾ (Ram Lalla) ਦੇ ਦਰਸ਼ਨਾਂ ਦੀ ਅਜਿਹੀ ਇੱਛਾ ਸੀ ਕਿ ਉਸ ਨੇ ਦੌੜ ਕੇ ਪੰਜਾਬ (Punjab to Ayodhya) ਤੋਂ ਅਯੁੱਧਿਆ ਦੀ ਯਾਤਰਾ ਪੂਰੀ ਕੀਤੀ।

ਪੰਜਾਬ ਤੋਂ ਅਯੁੱਧਿਆ ਦਾ ਸਫ਼ਰ ਇੱਕ ਹਜ਼ਾਰ ਕਿਲੋਮੀਟਰ (kilometer) ਹੈ। ਸਿਰਫ਼ 6 ਸਾਲ ਦੇ ਇਸ ਮਾਸੂਮ ਬੱਚੇ ਨੇ ਰੇਲ ਜਾਂ ਬੱਸ ਤੋਂ ਬਿਨਾਂ ਦੌੜ ਕੇ ਇਹ ਦੂਰੀ ਤੈਅ ਕੀਤੀ ਹੈ। ਇਸ ਸਫ਼ਰ ਨੂੰ ਪੂਰਾ ਕਰਨ ਅਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਵਿਚ ਉਸ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਲੱਗਾ। 7 ਜਨਵਰੀ ਨੂੰ ਬੱਚੇ ਨੇ ਅਯੁੱਧਿਆ ‘ਚ ਕਦਮ ਰੱਖਿਆ ਅਤੇ ਰਿਕਾਰਡ ਬਣਾਇਆ।

6 ਸਾਲਾ ਮੁਹੱਬਤ ਨੇ ਪੰਜਾਬ ਦੇ ਫਾਜ਼ਿਲਕਾ (fazilka) ਤੋਂ ਇਹ ਸਫਰ ਸ਼ੁਰੂ ਕੀਤਾ ਸੀ। ਉੱਥੇ ਇੱਕ ਫੌਜੀ ਅਧਿਕਾਰੀ ਨੇ ਬੱਚੇ ਦੀ ਯਾਤਰਾ (passenger) ਲਈ ਹਰੀ ਝੰਡੀ ਦੇ ਦਿੱਤੀ ਸੀ। ਇਸ ਤੋਂ ਬਾਅਦ ਮੁਹੱਬਤ ਨੇ ਇਕ ਮਹੀਨੇ ਤੱਕ 23 ਦਿਨ ਲਗਾਤਾਰ ਦੌੜ ਕੇ ਅਯੁੱਧਿਆ ਦੀ ਯਾਤਰਾ ਪੂਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੂਰੇ ਸਫਰ ਦੌਰਾਨ ਬੱਚੇ ਦੇ ਮਾਤਾ-ਪਿਤਾ (parents) ਵੀ ਉਸ ਦੇ ਨਾਲ ਸਨ।

read more:  ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ, ਜਾਣੋ ਵੇਰਵਾ

 

Exit mobile version