Site icon TheUnmute.com

Punjab News: ਪੰਜਾਬ ‘ਚ 344472 ਦਿਵਿਆਂਗਜਨਾਂ ਨੂੰ UDID ਕਾਰਡ ਕੀਤੇ ਜਾਰੀ, ਸਰਕਾਰੀ ਸਕੀਮਾਂ ਦਾ ਮਿਲੇਗਾ ਲਾਭ

UDID cards

ਚੰਡੀਗੜ੍ਹ, 26 ਜੂਨ 2024: ਪੰਜਾਬ ਸਰਕਾਰ ਨੇ ਸੂਬੇ ਦੇ 344472 ਦਿਵਿਆਂਗ ਵਿਅਕਤੀਆਂ ਨੂੰ ਅਪ੍ਰੈਲ 2024 ਤੱਕ ਯੂਡੀਆਈਡੀ ਕਾਰਡ (UDID cards) ਜਾਰੀ ਕੀਤੇ ਹਨ | ਇਸਦੀ ਜਾਣਕਾਰੀ ਦਿੰਦਿਆਂ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਸਿਆ ਕਿ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ |

ਡਾ. ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਸੇਵਾਵਾਂ ਦਾ ਇਸ ਕਾਰਡ (UDID cards) ਨਾਲ ਲਾਭ ਲੈ ਸਕਦੇ ਹਨ | ਇਸ ਯੂਨੀਕ ਡਿਸਏਬਿਲਟੀ ਆਈਡੈਂਟਟੀ ਕਾਰਡ ਦਾ ਡਾਟਾਬੇਸ ਕੌਮੀ ਪੱਧਰ ‘ਤੇ ਤਿਆਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਯੂਡੀਆਈਡੀ ਪ੍ਰਾਜੈਕਟਰ ਅਧਿਐਨ ਸੂਬੇ ਦੇ 102 ਹਸਪਤਾਲਾਂ ‘ਚ ਕੈਂਪ ਲਗਾ ਕੇ ਪਛਾਣ ਪੱਤਰ ਜਾਰੀ ਕੀਤੇ ਹਨ | ਇਸ ਸਬੰਧੀ ਪੋਰਟਲ www.swavlambancard.gov.in ’ਤੇ ਜੋ ਅਰਜ਼ੀਆਂ ਮਿਲ, ਉਨ੍ਹਾਂ ‘ਚੋਂ ਯੋਗ ਦਿਵਿਆਂਗ ਵਿਅਕਤੀਆਂ ਨੂੰ ਅਪ੍ਰੈਲ 2024 ਤੱਕ 344472 ਯੂਡੀਆਈਡੀ ਕਾਰਡ ਜਾਰੀ ਕੀਤੇ ਗਏ ।

 

Exit mobile version