Site icon TheUnmute.com

Punjab News: ਘਰੇਲੂ ਕਲੇਸ਼ ਤੋਂ ਤੰਗ ਆਏ ਪਰਿਵਾਰ ਦੇ 3 ਜੀਆਂ ਨੇ ਨਿਗਲੀ ਜ਼ਹਿਰੀਲੀ ਚੀਜ਼

ਘਰੇਲੂ ਕਲੇਸ਼

ਨਵਾਂ ਸ਼ਹਿਰ, 25 ਜੁਲਾਈ 2024: ਨਵਾਂ ਸ਼ਹਿਰ ਦੇ ਅਧੀਨ ਪੈਂਦੇ ਪਿੰਡ ਮੱਲਪੁਰ ਅੜਕਾ ਵਿਖੇ ਘਰੇਲੂ ਕਲੇਸ਼ ਦੇ ਚੱਲਦੇ ਪਰਿਵਾਰ ਦੇ ਤਿੰਨ ਵਿਅਕਤੀਆਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਮਿਲੀ ਜਾਣਕਾਰੀ ਮੁਤਾਬਕ ਪਿੰਡ ਮੱਲਪੁਰ ਅੜਕਾ ਦਾ ਅਵਤਾਰ ਸਿੰਘ ਹਮੇਸ਼ਾ ਸ਼ਰਾਬੀ ਹਾਲਤ ‘ਚ ਰਹਿੰਦਾ ਸੀ ਤੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਕੁੱਟਮਾਰ ਕਰਦਾ ਸੀ | ਸਵੇਰੇ-ਸਵੇਰੇ ਜਦੋਂ ਅਵਤਾਰ ਸਿੰਘ ਨੇ ਆਪਣੀ ਘਰਵਾਲੀ ਸੋਨੀਆ ਤੇ ਬੇਟੀ ਮਨਪ੍ਰੀਤ ਨੂੰ ਕੁੱਟਮਾਰ ਕੀਤੀ ਤਾਂ ਇਹਨਾਂ ਦੋਵੇਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ |

ਇਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ | ਜਦੋਂ ਅਵਤਾਰ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਘਰਆਲੀ ਸੋਨੀਆ ਦੀ ਜ਼ਹਿਰੀਲਾ ਪਦਾਰਥ ਖਾਣ ਦੇ ਨਾਲ ਮੌਤ ਹੋ ਗਈ ਤੇ ਅਵਤਾਰ ਸਿੰਘ ਨੇ ਵੀ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਉਸ ਦੀ ਵੀ ਮੌਤ ਹੋ ਗਈ। ਇਸ ਉਪਰੰਤ ਮਨਪ੍ਰੀਤ ਨੇ ਵੀ ਦਮ ਤੋੜ ਦਿੱਤਾ ਤਿੰਨਾਂ ਦੀ ਘਰੇਲੂ ਕਲੇਸ਼ ਦੇ ਕਾਰਨ ਮੌਤ ਹੋ ਗਈ | ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟੀ ਹੋਈ ਹੈ।

Exit mobile version