Site icon TheUnmute.com

Punjab MC Election Result: 5 ਨਗਰ ਨਿਗਮਾਂ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ

MC Election Result

ਚੰਡੀਗੜ੍ਹ, 21 ਦਸੰਬਰ 2024:Punjab MC Election Result: ਪੰਜਾਬ ਦੀਆਂ 5 ਨਗਰ ਨਿਗਮਾਂ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਸਮਾਪਤ ਹੋ ਚੁੱਕੀ ਹੈ | ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਖਤਮ ਹੋ ਗਈ। ਇਸ ਦੌਰਾਨ ਸਾਰੇ ਬੂਥਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਸਿਰਫ਼ ਉਨ੍ਹਾਂ ਵੋਟਰਾਂ ਨੂੰ ਹੀ ਵੋਟਾਂ ਪਾਈਆਂ ਜਾ ਰਹੀਆਂ ਹਨ, ਜੋ 4 ਵਜੇ ਤੋਂ ਪਹਿਲਾਂ ਕਤਾਰ ‘ਚ ਸਨ। ਇਸਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਅਤੇ ਨਤੀਜੇ ਐਲਾਨੇ ਜਾਣਗੇ |

ਇਸ ਦੌਰਾਨ ਆਮ ਆਦਮੀ ਪਾਰਟੀ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਮਹਿਤਾ ਨੇ ਕੌਂਸਲਰ ਵਾਰਡ ਨੰਬਰ 34 ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਭੰਗੜੇ ਪੈਨ ਕੇ ਖੁਸ਼ੀ ਮਨਾਈ ਜਾ ਰਹੀ ਹੈ | ਇਸਦੇ ਨਾਲ ਹੀ ਅੰਮ੍ਰਿਤਸਰ ਤੋਂ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰਿਅੰਕਾ ਸ਼ਰਮਾ ਜੇਤੂ ਰਹੀ ਹੈ ਅਤੇ ਵਾਰਡ ਨੰਬਰ-10 ਤੋਂ ਭਾਜਪਾ ਦੀ ਉਮੀਦਵਾਰ ਜੇਤੂ ਰਹੀ | ਪੰਜ ਨਗਰ ਨਿਗਮ ਚੋਣਾਂ ਲਈ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਸ਼ਾਮਲ ਹਨ। ਦੁਪਹਿਰ 3 ਵਜੇ ਤੱਕ 55 ਫੀਸਦੀ ਵੋਟਿੰਗ ਹੋ ਚੁੱਕੀ ਹੈ।

Read More: Baba Bakala: ਗਲੇ ‘ਚ ਪਿਆ ਪਾਇਪ, ਫਿਰ ਵੀ ਵੋਟ ਦੇਣ ਪਹੁੰਚਿਆ ਨੌਜਵਾਨ

Exit mobile version