July 2, 2024 6:24 pm
IMA

ਪੰਜਾਬ ਆਈਐਮਏ ਦੇ ਨੁਮਾਇੰਦੇ ਨੇ ਸਿਹਤ ਸੇਵਾਵਾਂ ਸੰਬੰਧੀ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 22 ਮਾਰਚ 2022: ਪੰਜਾਬ ਦੇ ਆਈਐਮਏ( IMA)  ਦੇ ਨੁਮਾਇੰਦੇ ਨੇ ਅੱਜ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਮ ਆਦਮੀ ਲਈ ਡਾਕਟਰੀ ਮੁੱਦਿਆਂ ‘ਤੇ ਚਰਚਾ ਕੀਤੀ। ਆਈਐਮਏ (IMA) ਪੰਜਾਬ ਨੇ ਮੌਜੂਦਾ ਸਰਕਾਰ ਨੂੰ ਸਾਰਿਆਂ ਲਈ ਸਸਤੀ ਸਿਹਤ ਸੇਵਾਵਾਂ ਅਤੇ ਸਿਹਤ ਲਈ ਸਮਰਥਨ ਦਾ ਭਰੋਸਾ ਦਿੱਤਾ। ਸਿਹਤ ਮੰਤਰੀ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਪੰਜਾਬ ‘ਚ ਸਿਹਤ ਸੇਵਾਵਾਂ ਸੰਬੰਧੀ ਜ਼ਮੀਨੀ ਹਕੀਕਤ ਤੋਂ ਜਾਣੂ ਹਨ ਅਤੇ ਬਿਹਤਰ ਸੁਧਾਰਾਂ ਲਈ ਵਚਨਬੱਧ ਹਨ।

ਡਾ.ਭਗਵੰਤ ਸਿੰਘ (ਪਟਿਆਲਾ) ਦੀ ਅਗਵਾਈ ਹੇਠ ਆਈ.ਐਮ.ਏ. ਦੇ ਨੁਮਾਇੰਦੇ ਡਾ.ਪਰਮਜੀਤ ਮਾਨ ਨੂੰ ਆਈ.ਐਮ.ਏ 2023 ਦਾ ਪ੍ਰਧਾਨ, ਸਾਬਕਾ ਪ੍ਰਧਾਨ ਡਾ.ਪਰਮਾਰ (ਰੋਪੜ) ਡਾ.ਵਿਜ (ਜਲੰਧਰ), ਡਾ.ਸੂਚ (ਜਲੰਧਰ) ਦੇ ਨਾਲ ਨਾਲ ਡਾ. ਬੱਲ (ਜਲੰਧਰ) ਡਾ: ਸੰਜੀਤ ਸਿੰਘ ਸੋਢੀ ਹਾਜ਼ਰ ਸਨ। ਡਾ.ਸੀ.ਐਸ.ਸੰਧੂ (ਮੁਹਾਲੀ), ਡਾ: ਵਿਕਾਸ ਛਾਬੜਾ (ਬਠਿੰਡਾ), ਡਾ: ਜਨਕ (ਮਾਨਸਾ) ਅਤੇ ਡਾ: ਹਰਸਿਮਰਨ ਸਿੰਘ (ਪਟਿਆਲਾ) ਸ਼ਾਮਲ ਹਨ।