Site icon TheUnmute.com

Punjab Holiday: ਪੰਜਾਬ ‘ਚ ਦੋ ਦਿਨ ਛੁੱਟੀਆਂ ਦਾ ਐਲਾਨ, ਸਕੂਲ ਰਹਿਣਗੇ ਬੰਦ

Punjab Holiday

ਲੁਧਿਆਣਾ, 18 ਦਸੰਬਰ 2024: ਸੂਬੇ ਭਰ ‘ਚ 21 ਦਸੰਬਰ ਨੂੰ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਹੋਣਗੀਆਂ | ਇਸਦੇ ਮੱਦੇਨਜ਼ਰ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਚੋਣ ਸਮੱਗਰੀ ਅਤੇ ਪੋਲਿੰਗ ਅਮਲੇ ਨੂੰ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ। ਇਸ ਸਬੰਧੀ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਜਾਰੀ ਪੱਤਰ ਮੁਤਾਬਕ 20 ਅਤੇ 21 ਦਸੰਬਰ ਨੂੰ ਲੁਧਿਆਣਾ ਦੇ ਸਕੂਲਾਂ ‘ਚ ਛੁੱਟੀ (Punjab Holiday) ਦੇ ਹੁਕਮ ਜਾਰੀ ਕੀਤੇ ਹਨ।

ਵਧੀਕ ਡਿਪਟੀ ਕਮਿਸ਼ਨਰ, ਕਿਉਂਕਿ ਚੋਣਾਂ ਦੌਰਾਨ ਚੋਣ ਸਮੱਗਰੀ ਅਤੇ ਪੋਲਿੰਗ ਅਮਲੇ ਦੀ ਢੋਆ-ਢੁਆਈ ਲਈ ਸਕੂਲੀ ਬੱਸਾਂ ਉਪਲਬਧ ਹੋਣਗੀਆਂ, ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਤੱਕ ਲਿਜਾਣ ਲਈ ਬੱਸਾਂ ਦੀ ਘਾਟ ਹੋ ਸਕਦੀ ਹੈ। ਇਸ ਸਥਿਤੀ ਤੋਂ ਬਚਣ ਲਈ ਇਨ੍ਹਾਂ ਦੋਵਾਂ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸਦੇ ਨਾਲ ਹੀ ਪੰਜਾਬ ਭਰ ‘ਚ ਚੋਣਾਂ ਵਾਲੇ ਦਿਨ ਛੁੱਟੀ (Punjab Holiday) ਰਹੇਗੀ |

Read More: Holiday list 2025: ਪੰਜਾਬ ਸਰਕਾਰ ਵੱਲੋਂ ਸਾਲ 2025 ਲਈ ਛੁੱਟੀਆਂ ਦੀ ਸੂਚੀ ਜਾਰੀ

Exit mobile version