punjab

ਚੋਣਾਂ ਦੇ ਮੱਦੇਨਜਰ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ

ਚੰਡੀਗੜ੍ਹ 13 ਜਨਵਰੀ 2022: ਪੰਜਾਬ (Punjab) ‘ਚ ਸਿਆਸੀ ਪਾਰਟੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹਨ | ਇਸਦੇ ਨਾਲ ਹੀ ਪੰਜਾਬ ’ਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਵੋਟ ਲਈ ਡਰੱਗਜ਼ ਵੰਡੀ ਜਾ ਸਕਦੀ ਹੈ। ਇਹ ਸ਼ੰਕਾ ਪੰਜਾਬ (Punjab) ਅਤੇ ਹਰਿਆਣਾ ਹਾਈ ਕੋਰਟ ਨੇ ਜਤਾਈ ਹੈ। ਇਸ ’ਤੇ ਖੁਦ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਚੋਣ ਕਮਿਸ਼ਨ (Election Commission) ਨੂੰ ਨੋਟਿਸ ਜਾਰੀ ਕਰਦਿਆਂ 20 ਜਨਵਰੀ ਤੱਕ ਜਵਾਬ ਦਾਖ਼ਲ ਕਰ ਕੇ ਇਹ ਦੱਸਣ ਨੂੰ ਕਿਹਾ ਹੈ ਕਿ ਚੋਣਾਂ ’ਚ ਵੋਟਾਂ ਲਈ ਡਰੱਗਜ਼ ਨਾ ਵੰਡੀ ਜਾਵੇ, ਇਸ ਦੇ ਲਈ ਕਮਿਸ਼ਨ ਨੇ ਕੀ ਇੰਤਜ਼ਾਮ ਕੀਤੇ ਹਨ।

ਹਾਈ ਕੋਰਟ ’ਚ ਐੱਨ. ਡੀ. ਪੀ. ਐੱਸ. ਦੇ ਸੈਂਕੜੇ ਮਾਮਲੇ ਚੱਲ ਰਹੇ ਹਨ। ਇਨ੍ਹਾਂ ਦੀ ਸੁਣਵਾਈ ਦੌਰਾਨ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਕਾਰਨ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਵੋਟਰਾਂ ਨੂੰ ਨਸ਼ਾ ਵੰਡਿਆ ਜਾ ਸਕਦਾ ਹੈ। ਸਾਲ 2012 ਅਤੇ 2017 ’ਚ ਚੋਣਾਂ ਦੌਰਾਨ ਇਕ ਮਹੀਨੇ ’ਚ ਹੀ ਭਾਰੀ ਮਾਤਰਾ ’ਚ ਡਰੱਗਜ਼ ਫੜ੍ਹੀ ਗਈ ਸੀ, ਜਿਸ ’ਚ ਹੈਰੋਇਨ ਅਤੇ ਭੁੱਕੀ ਸ਼ਾਮਲ ਸਨ।

Scroll to Top