ਪੰਜਾਬ ਦੇ ਸਿਹਤ ਮੰਤਰੀ

ਪੰਜਾਬ ਦੇ ਸਿਹਤ ਮੰਤਰੀ ਦਾ ਮੋਹਾਲੀ ‘ਚ ਕਿਸਾਨਾਂ ਵੱਲੋ ਕੀਤਾ ਗਿਆ ਵਿਰੋਧ

ਚੰਡੀਗੜ੍ਹ ,11 ਸਤੰਬਰ 2021 : ਮੋਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਲਾਂਡਰਾਂ ਦੇ ਵਸਨੀਕਾਂ ਅਤੇ ਕਿਸਾਨਾਂ ਨੇ ਸ਼ਨੀਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਫੇਰੀ ਦੌਰਾਨ ਰੋਸ ਪ੍ਰਦਰਸ਼ਨ ਕੀਤਾ।

ਸਿੱਧੂ, ਸਥਾਨਕ ਵਿਧਾਇਕ ਵੀ ਹਨ ਤੇ ਉਹਨਾਂ ਨੂੰ ਪਿੰਡ ਦੀ ਪੰਚਾਇਤ ਨੇ ਸੱਦਾ ਦਿੱਤਾ ਸੀ। ਹਾਲਾਂਕਿ, ਨੌਜਵਾਨ ਕਿਸਾਨਾਂ ਦਾ ਇੱਕ ਸਮੂਹ ਘਟਨਾ ਸਥਾਨ ਦੇ ਨੇੜੇ ਇਕੱਠਾ ਹੋਇਆ ਸੀ ਅਤੇ ਉਨ੍ਹਾਂ ਨੇ ਝੰਡੇ ਫੜ ਕੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਸੀ।

Scroll to Top