Brahm Shankar Zimpa

ਪੰਜਾਬ ਸਰਕਾਰ 25-30 ਸਾਲਾਂ ਤੋਂ ਬੰਦ ਪਈਆਂ ਖੇਡਾਂ ਨੂੰ ਪੁਨਰ ਜੀਵਤ ਕਰਨਾ ਚਾਹੁੰਦੀ ਹੈ: ਬ੍ਰਹਮ ਸ਼ੰਕਰ ਜਿੰਪਾ

ਹੁਸ਼ਿਆਰਪੁਰ 10 ਅਕਤੂਬਰ 2022: ਪੰਜਾਬ (Punjab) ਵਿੱਚ ਖੇਡਾਂ ਨੂੰ ਵਧਾਵਾ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ, ਜਿਸ ਦੇ ਚੱਲਦੇ ਪੰਜਾਬ ਵਿੱਚ ਪਿਛਲੇ ਦਿਨੀ ਖੇਡ ਵਤਨ ਪੰਜਾਬ ਦੀਆ ਤਹਿਤ ਸਕੂਲਾਂ ਵਿੱਚ ਖੇਲ ਪ੍ਰਤੀਯੋਗਿਤਾ ਕਰਵਾਈਆਂ ਗਈਆਂ,, ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਅੱਜ ਵੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਵਿੱਚ ਬੰਦ ਪਾਏ ਸਪੋਰਟਸ ਵਿੰਗ ਜਿਨ੍ਹਾਂ ਨੇ ਪੰਜਾਬ ਦੇ ਕੇਈ ਨਾਮੀ ਖਿਡਾਰੀ ਪੈਦਾ ਕਰ ਪੰਜਾਬ ਦੀ ਝੋਲੀ ਪਾਏ,,ਜੇਕਰ ਸਰਕਾਰ ਚਾਹੇ ਤਾਂ ਇਨਾ ਖੇਡ ਵਿੰਗਾ ਨੂੰ ਦੁਆਰਾ ਚਾਲੂ ਕਰ ਪੰਜਾਬ ਦੇ ਕੇਈ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।

ਪੰਜਾਬ ਦੀ ਮੌਜੂਦਾ ਆਮ ਆਦਮੀ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਪੁਨਰ ਜੀਵਤ ਕਾਰਨ ਵਿੱਚ ਲੱਗੀ ਹੈ ਜਿਸ ਦੇ ਚਲਦੇ ਪਿੱਛਲੀ ਦਿਨੀ ਸਰਕਾਰ ਵਲੋਂ ਸਕੂਲਾਂ ਵਿੱਚ ਖੇਡ ਵਤਨ ਪੰਜਾਬ ਦੀ ਤਹਿਤ ਖੇਲ ਮੇਲੇ ਕਰਵਾਏ ਗਏ,, ਪਰ ਜੇਕਰ ਗੱਲ ਕੀਤੀ ਜਾਵੇ ਪਿੱਛਲੇ 20 ਸਾਲ ਤੋਂ ਉਪਰ ਹੋ ਚੁੱਕੇ ਨੇ ਪੰਜਾਬ ਵਿੱਚੋ ਉਭਾਰ ਦੇ ਹੋਏ ਖਿਡਾਰੀਆਂ ਨੂੰ ਮੌਕਾ ਦੇਣ ਵਾਲੇ ਸਪੋਰਟਸ ਵਿੰਗ ਜੋ ਅੱਜ ਸਰਕਾਰ ਦੀ ਵੈਰੁਖੀ ਦਾ ਸ਼ਿਕਾਰ ਹੋ ਰਹੇ ਹਨ |

ਜੇਕਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਹੀ ਇਕੱਲੇ ਟਾਂਡਾ ਉੜਮੁੜ ਤੇ,ਸ਼ਾਮ ਚੁਰਾਸੀ ਅਤੇ ਤਲਵਾੜਾ ਦੇ ਸਪੋਰਟਸ ਵਿੰਗਾ ਨੇ ਪੰਜਾਬ ਦੇ ਲਈ ਨਾਮੀ ਖਿਡਾਰੀ ਪੈਦਾ ਕੀਤੇ,, ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹੈ ਟਾਂਡਾ ਉੜਮੁੜ ਦਾ ਸਪੋਰਟ ਵਿੰਗ ਜਿਸ ਦੇ ਖੂਬਸੂਰਤ ਇਮਾਰਤ ਅੱਜ ਬਿਨਾ ਖਿਡਾਰੀਆਂ ਤੋਂ ਖੰਡਰ ਰੂਪ ਧਾਰਨ ਕਾਰਨ ਨੂੰ ਮਜ਼ਬੂਰ ਹੈ,, ਜੇਕਰ ਖੇਲ ਮੈਦਾਨ ਦੀ ਗੱਲ ਕਰੀਏ ਤਾਂ ਖੇਲ ਮੈਦਾਨ ਵਿਚ ਰੋਜ਼ਾਨਾ ਖਿਡਾਰੀ ਤਾਂ ਖੇਲਣ ਆਉਂਦੇ ਨੇ ਪਾਰ ਇਹਨਾਂ ਨੂੰ ਜੇਕਰ ਕੋਈ ਚੰਗਾ ਕੋਚ ਤਾਲੀਮ ਦੇ ਤਾਂ ਪੰਜਾਬ ਦੀ ਝੋਲੀ ਵਿੱਚ ਹੋਣ ਹਰ ਖਿਡਾਰੀ ਪੈ ਸਕਦੇ ਨੇ,, ਮੈਦਾਨ ਵਿੱਚ ਪ੍ਰੈਕਟਿਸ ਕਾਰਨ ਆਏ ਖਿਡਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਚਾਹੀਦਾ ਹੈ ਕਿ ਬੰਦ ਪਾਏ ਸਪੋਰਟਸ ਵਿੰਗਾ ਨੂੰ ਦਵਾਰਾ ਚਾਲੂ ਕਰੇ ਤੇ ਇਨਾ ਸਪੋਰਟਸ ਵਿੰਗਾ ਤੇ ਸਰਕਾਰ ਦਾ ਥੋੜਾ ਖਰਚ ਆਏਗਾ ਤੇ ਸਰਕਾਰ ਇਨਾ ਸਪੋਰਟਸ ਵਿੰਗਾ ਤੋਂ ਚੰਗੇ ਖਿਡਾਰੀ ਤਿਆਰ ਕਰ ਸਕਦੀ ਹੈ।

ਓਥੇ ਹੀ ਮੌਜੂਦਾ ਵਿਧਾਇਕ ਟਾਂਡਾ ਉੜਮੁੜ ਜਸਵੀਰ ਸਿੰਘ ਰਾਜਾ ਦਾ ਕਹਿਣਾ ਹੈ ਕਿ ਸਰਕਾਰ ਪਿੰਡਾਂ ਵਿੱਚੋ ਖਿਡਾਰੀ ਪੈਦਾ ਕਰ ਹੋਸਟਲਾਂ ਵਿੱਚ ਪਹੁੰਚਣ ਦਾ ਕੰਮ ਕਰ ਰਹੀ ਹੈ ਅਤੇ ਜਲਦ ਹੀ ਟਾਂਡਾ ਵਿੱਚ ਸਰਕਾਰੀ ਕਾਲਜ ਦੇ ਮੈਦਾਨ ਸੰਥੇਟਿਕ ਟ੍ਰੈਕ ਲੈ ਕੇ ਆ ਰਹੀ ਹੈ ਜਿਸ ਨਾਲ ਉਭਰਦੇ ਹੋਏ ਖਿਡਾਰੀਆਂ ਨੂੰ ਫਾਇਦਾ ਮਿਲੇਗਾ। ਉਥੇ ਹੀ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਦਾ ਕਹਿਣਾ ਹੈ ਕਿ ਸਰਕਾਰ 25-30 ਸਾਲਾਂ ਤੋਂ ਬੰਦ ਪਈਆਂ ਖੇਡਾਂ ਨੂੰ ਪੁਨਰ ਜੀਵਤ ਕਰਨਾ ਚਾਹੁੰਦੀ ਹੈ,ਜਿਸ ਦੇ ਚਲਦੇ ਪੰਜਾਬ ਸਰਕਾਰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਰਹੀ ਹੈ।

Scroll to Top