TheUnmute.com

ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਬੀਬੀਆਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਿਤ ਉੱਦਮਾਂ ਦਾ ਸਨਮਾਨ

ਚੰਡੀਗੜ੍ਹ, 16 ਅਗਸਤ 2024: ਬੀਬੀਆਂ ‘ਚ ਉੱਦਮ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ (Punjab government) ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ 10 ਤਕਨਾਲੋਜੀ ਅਧਾਰਿਤ ਸਟਾਰਟਅੱਪਸ ਦੀ ਅਗਵਾਈ ਕਰਨ ਵਾਲੀਆਂ ਬੀਬੀਆਂ ਨੂੰ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸਨਮਾਨਿਤ ਕੀਤਾ ਹੈ |

ਇਨ੍ਹਾਂ ਸਟਾਰਟਅੱਪਾਂ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਅਗਵਾਈ ਵਾਲੀ ਪੰਜਾਬ ਸਟੇਟ ਇਨੋਵੇਸ਼ਨ ਕੌਂਸਲ ਦੀ ਸਟਾਰਟਅੱਪ ਹੈਂਡਹੋਲਡਿੰਗ ਅਤੇ ਸਸ਼ਕਤੀਕਰਨ ਪਹਿਲਕਦਮੀ ਰਾਹੀਂ ਸਮਰਥਨ ਦਿੱਤਾ ਜਾ ਰਿਹਾ ਹੈ।

ਇਹ ਪਹਿਲਕਦਮੀ ਪੰਜਾਬ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਮਿਸ਼ਨ ਇਨੋਵੇਟ ਪੰਜਾਬ ਦਾ ਹਿੱਸਾ ਹੈ, ਜਿਸਦਾ ਉਦੇਸ਼ ਬੀਬੀਆਂ ਦੀ ਅਗਵਾਈ ਵਾਲੇ ਸਟਾਰਟਅੱਪਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਰਾਜ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਮੋਟੇ ਅਨਾਜਾਂ ਨੂੰ ਟਿਕਾਊ ਖੇਤੀ ਅਤੇ ਪੌਸ਼ਟਿਕ ਖੁਰਾਕ ਦੇ ਸਰੋਤ ਵਜੋਂ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ (Punjab government) ਦੇ ਵਿਜ਼ਨ ਦੇ ਮੁਤਾਬਕ, ਤਿੰਨ ਨੌਜਵਾਨ ਬੀਬੀਆਂ ਦੀ ਅਗਵਾਈ ਵਾਲੀ ਸਟਾਰਟਅੱਪ, ਐਮਕਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ (ਡਾ. ਵਿਪਾਸ਼ਾ ਸ਼ਰਮਾ), ਮਿਲਟ ਸਿਸਟਰਜ਼ (ਡਾ. ਅਮਨ ਅਤੇ ਡਾ. ਦਮਨ ਵਾਲੀਆ) ਅਤੇ ਰੋਜ਼ੀ ਫੂਡਜ਼ (ਡਾ. ਰੋਜ਼ੀ ਸਿੰਗਲਾ), ਮੋਟੇ ਅਨਾਜਾਂ ਪੌਸ਼ਟਿਕ ਗੁਣਾਂ ਬਾਰੇ ਜਗਰੂਕਤਾ ਪੈਦਾ ਕਰਨ, ਗਰਭਵਤੀ ਬੀਬੀਆਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਸ਼ੂਗਰ ਦੇ ਮਰੀਜਾਂ ਲਈ ਕਸਟਮਾਈਜ਼ਡ ਰੈਡੀ-ਟੂ-ਈਟ (ਖਾਣ ਲਈ ਤਿਆਰ) ਉਤਪਾਦਾਂ ਅਤੇ ਪੀਣ ਵਾਲੇ ਪਦਾਰਥਾਂ ਨੂੰ ਤਿਆਰ ਕਰਨ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਸਦੇ ਨਾਲ ਹੀ ਦੋ ਹੋਰ ਸਟਾਰਟਅੱਪ ਪੂਜਾ ਕੌਸ਼ਿਕ ਦੀ ਅਗਵਾਈ ਵਾਲੀ ਕ੍ਰਿਏਟਕਿੱਟ ਅਤੇ ਨੈਨਸੀ ਭੋਲਾ ਦੀ ਅਗਵਾਈ ਵਾਲੀ ਸਖੀਆਂ, ਸਮਾਜਿਕ ਉੱਦਮਤਾ ਮਾਡਲ ਤਹਿਤ ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਗਰੀਬ ਬੀਬੀਆਂ, ਬੁਣਕਰਾਂ ਅਤੇ ਕਾਰੀਗਰਾਂ ਨੂੰ ਸ਼ਾਮਲ ਕੀਤਾ ਹੈ | ਇਸਤੋਂ ਇਲਾਵਾ ਟੈਕਸਟਾਈਲ ਵੇਸਟ ਤੋਂ ਟਿਕਾਊ ਉਤਪਾਦ ਤਿਆਰ ਕਰ ਰਹੇ ਹਨ। ਹਰਦੀਪ ਕੌਰ ਦੀ ਅਗਵਾਈ ‘ਚ ਇੱਕ ਹੋਰ ਸਟਾਰਟਅੱਪ ਇੰਡੋਨਾ ਇਨੋਵੇਟਿਵ ਸਲਿਊਸ਼ਨਜ਼ ਨੇ ਪਾਣੀ ਦੀ ਬਰਬਾਦੀ ਨੂੰ ਘੱਟ ਕਰਨ ਲਈ ਵਾਟਰ ਫਲੋਅ ਰੀਸਟ੍ਰਿਕਟਰ ਤਿਆਰ ਕੀਤਾ ਹੈ।

ਇਸ ਦੌਰਾਨ ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਡਾਇਰੈਕਟਰ ਇੰਜਨੀਅਰ ਪ੍ਰਿਤਪਾਲ ਸਿੰਘ ਨੇ ਸਟਾਰਟਅੱਪਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਐਸ.ਐਚ.ਈ, ਪੀ.ਐਸ.ਸੀ.ਐਸ.ਟੀ. ਦੀ ਪਹਿਲਕਦਮੀ ਹੈ | ਇਸਦੇ ਤਹਿਤ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਸੰਭਾਵੀ ਬੀਬੀਆਂ ਸਟਾਰਟਅੱਪਾਂ ਨੂੰ ਉਨ੍ਹਾਂ ਦੇ ਉੱਦਮਾਂ ਦਾ ਸਮਰਥਨ ਕਰਨ ਲਈ ਸਰੋਤ, ਸਲਾਹਕਾਰ ਅਤੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।

ਇਸਦੇ ਨਾਲ ਹੀ ਪੀ.ਐਸ.ਸੀ.ਐਸ.ਟੀ. ਵੱਲੋਂ ਛੇਤੀ ਹੀ ਐਚ.ਐਚ.ਈ. (ਸ਼ੀਅ) ਕੋਹਰਟ 3.0 ਲਈ ਸੱਦਾ ਦਿੱਤਾ ਜਾਵੇਗਾ, ਜਿਸਦੇ ਰਾਹੀਂ ਵਿਦਿਆਰਥਣਾਂ ਨੂੰ ਪ੍ਰੋਗਰਾਮ ਲਈ ਰਜਿਸਟਰ ਕਰਨ ਦੀ ਅਪੀਲ ਕੀਤੀ ਜਾਵੇਗੀ।ਇਸ ਸੰਬੰਧੀ ਜੁਆਇੰਟ ਡਾਇਰੈਕਟਰ-ਕਮ-ਪ੍ਰੋਗਰਾਮ ਲੀਡਰ ਡਾ. ਦਪਿੰਦਰ ਕੌਰ ਬਖਸ਼ੀ ਨੇ ਕਿਹਾ ਕਿ ਪੀ.ਐਸ.ਸੀ.ਐਸ.ਟੀ. ਨੇ ਪਿਛਲੇ ਦੋ ਸਾਲਾਂ ਸੂਬੇ ‘ਚ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਹਨ, ਜਿਸਦੇ ਤਹਿਤ 3500 ਤੋਂ ਵੱਧ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਹੈ।

Exit mobile version