ਚੰਡੀਗੜ੍ਹ 12 ਜੁਲਾਈ 2022: ਪੰਜਾਬ ਸਰਕਾਰ (Punjab Government) ਨੇ ਬੀਤੇ ਦਿਨ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਉੱਚ ਪੱਧਰੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।ਇਸ ਕਮੇਟੀ ‘ਚ ਤਿੰਨ ਮੈਂਬਰ ਹੋਣਗੇ ਤੇ ਰਾਘਵ ਚੱਢਾ ਇਸਦੇ ਚੇਅਰਮੈਨ ਹੋਣਗੇ। ਇਹ ਕਮੇਟੀ ਜਨਤਕ ਮਹੱਤਵ ਨਾਲ ਸਬੰਧਤ ਪ੍ਰਸ਼ਾਸਕੀ ਮੁੱਦਿਆਂ ਉੱਤੇ ਪੰਜਾਬ ਸਰਕਾਰ ਨੂੰ ਸਲਾਹ ਦੇਵੇਗੀ ।
ਦੂਜੇ ਪਾਸੇ ਇਸ ਮੁੱਦੇ ‘ਤੇ ਹੁਣ ਮਾਨ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਚੱਢਾ ਦੀ ਨਿਯੁਕਤੀ ਨੂੰ ਪੰਜਾਬ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਇਸਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਖਹਿਰਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਵੀ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ।
ਇਸ ਮੁੱਦੇ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ ਕਿ ਚੱਢਾ ਨੂੰ ਭਗਵੰਤ ਮਾਨ ‘ਤੇ ਸੁਪਰ ਮੁੱਖ ਮੰਤਰੀ ਨਿਯੁਕਤ ਕਰਨ ਲਈ ਉਨ੍ਹਾਂ ਕੋਲ ਕੀ ਤਜ਼ਰਬਾ ਹੈ? ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ‘ਤੇ ਹੁਣ ਇਕ ਬਾਹਰਲੇ ਵਿਅਕਤੀ ਦਾ ਰਾਜ ਹੋਵੇਗਾ, ਜਿਸਨੂੰ ਸ਼ਾਸਨ ਦਾ ਕੋਈ ਤਜਰਬਾ ਨਹੀਂ ਹੈ ਅਤੇ ਉਹ ਵੀ ਜਦੋਂ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਹੈ।
ਦੂਜੇ ਪਾਸੇ ਹਰਪਾਲ ਚੀਮਾ ਨੇ ਟਵੀਟ ਕਰਦਿਆਂ ਹੋਏ ਕਿਹਾ, ਮੈਂ ਰਾਘਵ ਚੱਢਾ ਨੂੰ ਪਿਛਲੇ 8 ਸਾਲਾਂ ਤੋਂ ਜਾਣਦਾ ਹਾਂ। ਵਿੱਤ ‘ਤੇ ਉਨ੍ਹਾਂ ਦੀ ਕਮਾਂਡ ਸ਼ਾਨਦਾਰ ਹੈ ਕਿਉਂਕਿ ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਯਕੀਨੀ ਤੌਰ ‘ਤੇ ਭਗਵੰਤ ਮਾਨ ਦੀ ਤਾਕਤ ਨੂੰ ਵਧਾਏਗੀ।ਵਧਾਈ ਅਤੇ ਭਵਿੱਖ ਵਿੱਚ ਹੋਰ ਸਫਲਤਾ ਦੀ ਕਾਮਨਾ ਕਰਦਾ ਹਾਂ।”
ਇਸਦੇ ਨਾਲ ਹੀ ਧਰਮਵੀਰ ਗਾਂਧੀ ਨੇ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਟਵੀਟ ‘ਚ ਕਿਹਾ ਕਿ , “ਪੰਜਾਬ ਦੇ ਮੁੱਖ ਮੰਤਰੀ ਦੇ ਖੰਭ ਪੂਰੀ ਤਰ੍ਹਾਂ ਕੁਤਰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਪੰਜਾਬ ਦਾ ਸੁਪਰ CM ਬਣਾ ਦਿੱਤਾ ਗਿਆ ਹੈ। ਮੈ ਹੈਰਾਨ ਹਾਂ ਕਿ ਭਗਤ ਸਿੰਘ ਦੀ ਗੱਲ ਕਰਨ ਵਾਲਾ ਪੰਜਾਬ ਦਾ ਕਾਗਜੀ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਕਿਉਂ ਹੈ??? ਭਗਵੰਤ ਮਾਨ ਜੀ , ਭਗਤ ਸਿੰਘ ਐਦਾਂ ਗੁਲਾਮੀ ਨੀ ਸੀ ਕਰਦਾ। ਬੇਹੱਦ ਸ਼ਰਮਨਾਕ