ਚੰਡੀਗੜ੍ਹ 04 ਅਕਤੂਬਰ 2022: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ (Governor Banwarilal Purohit) ਨੇ ਪੰਜਾਬ ਅਤੇ ਚੰਡੀਗੜ ਦੇ ਲੋਕਾਂ ਨੂੰ ਦੁਸ਼ਹਿਰੇ (Dussehra) ਦੀਆਂ ਵਧਾਈਆਂ ਦਿੱਤੀਆਂ ਹਨ। ਉਨਾਂ ਕਿਹਾ, ‘‘ਦੁਸ਼ਹਿਰੇ ਦੇ ਸ਼ੁਭ ਮੌਕੇ ‘ਤੇ, ਮੈਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਨਾਗਰਿਕਾਂ ਨੂੰ ਸੁਭਕਾਮਨਾਵਾਂ ਅਤੇ ਵਧਾਈਆਂ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।’’ ਦੁਸ਼ਹਿਰਾ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਨੇਕੀ, ਨਿਮਰਤਾ ਅਤੇ ਧਰਮ ਦੇ ਰਾਹ ‘ਤੇ ਚੱਲਣ ਵਾਲੇ ਹਮੇਸ਼ਾ ਜੇਤੂ ਹੁੰਦੇ ਹਨ।
ਰਾਜਪਾਲ ਨੇ ਕਿਹਾ, “ਇਸ ਸਾਲ ਦਾ ਦੁਸ਼ਹਿਰਾ ਸਾਨੂੰ ਭਗਵਾਨ ਰਾਮ ਜੀ ਵੱਲੋਂ ਦਰਸਾਏ ਸਿਧਾਂਤਾਂ ’ਤੇ ਡੱਟੇ ਰਹਿਣ ਲਈ ਪ੍ਰੇਰਿਤ ਕਰੇ। ਆਓ, ਅਸੀਂ ਸਮੂਹਿਕ ਤੌਰ ‘ਤੇ ਸਾਰੀਆਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰੀਏ ਅਤੇ ਆਪਣੇ ਸੂਬੇ ਅਤੇ ਇਸਦੇ ਲੋਕਾਂ ਦੇ ਸਰਬਪੱਖੀ ਵਿਕਾਸ ਅਤੇ ਭਲਾਈ ਦੇ ਟੀਚੇ ਵੱਲ ਅੱਗੇ ਵਧੀਏ।’’“ਰੱਬ ਕਰੇ ਪਿਆਰ, ਭਾਈਚਾਰੇ ਅਤੇ ਹਲੀਮੀ ਦੀ ਤਾਕਤ ਸਾਰੀਆਂ ਫੁਟੱਪਾਊ ਸ਼ਕਤੀਆਂ ਦਾ ਨਾਸ਼ ਕਰਕੇ ਸਾਡੀ ਆਪਸੀ ਸਾਂਝ ਨੂੰ ਬਰਕਰਾਰ ਰੱਖੇ।