TheUnmute.com

ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਅਹਿਮ ਕਦਮ, ਐਂਟੀ-ਡਰੋਨ ਸਿਸਟਮ ਦਾ ਕੀਤਾ ਟਰਾਇਲ

ਚੰਡੀਗੜ੍ਹ, 04 ਮਾਰਚ 2025: ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਡਰੋਨਾਂ ਰਾਹੀਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਐਂਟੀ-ਡਰੋਨ ਸਿਸਟਮ ਲਾਗੂ ਕਰਨ ਜਾ ਰਹੀ ਹੈ। ਇਸ ਤਹਿਤ ਅੱਜ ਡਰੋਨ ਤਕਨਾਲੋਜੀ ਨਾਲ ਸਬੰਧਤ ਕੰਪਨੀਆਂ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ‘ਚ ਐਂਟੀ-ਡਰੋਨ ਸਿਸਟਮ (Anti-Drone System) ਦਾ ਟਰਾਇਲ ਕੀਤਾ ਹੈ |

ਪੰਜਾਬ ਸਰਕਾਰ ਡਰੋਨਾਂ ਰਾਹੀਂ ਆ ਰਹੇ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਦਾ ਘੇਰਾ 10 ਕਿਲੋਮੀਟਰ, 6 ਕਿਲੋਮੀਟਰ, 4 ਕਿਲੋਮੀਟਰ ਤੱਕ ਦਾ ਹੈ। ਸਰਕਾਰ ਮੁਤਾਬਕ ਇਹ ਪੰਜਾਬ ‘ਚ ਨਸ਼ਾ ਖਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਲਈ ਵੀ ਲਾਭਦਾਇਕ ਸਿੱਧ ਹੋਵੇਗਾ।

ਮਾਹਰਾਂ ਦੀ ਇੱਕ ਟੀਮ ਲਾਗਤ ਦਾ ਫੈਸਲਾ ਕਰੇਗੀ ਅਤੇ ਇਸ ਤਕਨਾਲੋਜੀ (Anti-Drone System) ਨੂੰ ਛੇਤੀ ਹੀ ਪੰਜਾਬ ਪੁਲਿਸ ‘ਚ ਸ਼ਾਮਲ ਕੀਤਾ ਜਾਵੇਗਾ। ਬੀਐਸਐਫ ਦੇ ਖੇਤਰ ‘ਚ ਸਾਰੀਆਂ ਏਜੰਸੀਆਂ ਨਾਲ ਸਲਾਹ ਕਰਕੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਜਾ ਰਹੀ ਹੈ।

Anti-Drone System

ਡੀਜੀਪੀ ਦੀ ਕਮੇਟੀ ਇਸਦਾ ਅਧਿਐਨ ਕਰੇਗੀ ਅਤੇ ਜੋ ਚੰਗੀ ਕੰਪਨੀ ਹੋਵੇਗੀ ਉਸਨੂੰ ਰੱਖਿਆ ਜਾਵੇਗਾ। ਟਰਾਇਲ ਦੌਰਾਨ ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਅਮਨ ਅਰੋੜਾ ਵੀ ਹਾਜ਼ਰ ਰਹੇ | ਅਮਨ ਅਰੋੜਾ ਨੇ ਕਿਹਾ ਕਿ ਪੁਲਿਸ ਇੱਕ ਵੱਡੀ ਚੁਣੌਤੀ ਨਾਲ ਲੜ ਰਹੀ ਹੈ। ਨਸ਼ੇ ਅਤੇ ਹਥਿਆਰ ਪਾਕਿਸਤਾਨ ਤੋਂ ਆਉਂਦੇ ਹਨ ਜੋ ਸੂਬੇ ਦੇ ਮਾਹੌਲ ਨੂੰ ਵਿਗਾੜਦੇ ਹਨ, ਅਸੀਂ ਇਸ ਤੋਂ ਚਿੰਤਤ ਅਤੇ ਦੁਖੀ ਹਾਂ।

ਉਨ੍ਹਾਂ ਕਿਹਾ ਕਿ ਡਰੋਨ ਨੂੰ ਨਿਊਟ੍ਰੀਲਾਈਜ (neutralize) ਕਰਨ ਲਈ ਇਨ੍ਹਾਂ ਕੰਪਨੀਆਂ ਨੂੰ ਬੁਲਾਇਆ ਗਿਆ ਹੈ, ਇਨ੍ਹਾਂ ਨੂੰ ਸ਼ਾਰਟਲਿਸਟ ਕਰਕੇ ਡੈਮੋ ਲਈ ਬੁਲਾਇਆ ਗਿਆ ਸੀ
ਵੈਸੇ ਵੀ ਇਹ ਕੇਂਦਰ ਸਰਕਾਰ ਜਾਂ ਬੀ.ਐਸ.ਐਫ. ਦੀ ਜ਼ਿੰਮੇਵਾਰੀ ਹੈ। ਪਰ ਦੂਜੀ ਰੱਖਿਆ ਲਾਈਨ ਪੰਜਾਬ ਪੁਲਿਸ ਹੈ, ਇਸ ਬਾਰੇ ਡੈਮੋ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਰੋਕਣਾ ਕੇਂਦਰ ਦੀ ਜ਼ਿੰਮੇਵਾਰੀ ਹੈ, ਪਰ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਜਾਰੀ ਹੈ ਅਤੇ ਪੰਜਾਬ ਪੁਲਿਸ ਨੇ ਡਰੋਨ ਕਰਾਸਿੰਗ ਨੂੰ ਰੋਕਣ ਵਿੱਚ 50 ਪ੍ਰਤੀਸ਼ਤ ਸਫਲਤਾ ਹਾਸਲ ਕੀਤੀ ਹੈ।

Read More: ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਚੁੱਕਣ ਜਾ ਰਹੀ ਇੱਕ ਹੋਰ ਵੱਡਾ ਕਦਮ, ਲਾਗੂ ਹੋਵੇਗਾ ਇਹ ਸਿਸਟਮ

Exit mobile version