Site icon TheUnmute.com

ਪੰਜਾਬ ਸਰਕਾਰ ‘ਫਰਿਸ਼ਤੇ’ ਸਕੀਮ ਤਹਿਤ 16 ਵਿਅਕਤੀਆਂ ਦਾ ਕਰੇਗੀ ਸਨਮਾਨ

ferishte scheme

ਚੰਡੀਗੜ੍ਹ, 14 ਅਗਸਤ 2024: ਪੰਜਾਬ ਸਰਕਾਰ ਆਜ਼ਾਦੀ ਦਿਹਾੜੇ ਮੌਕੇ ‘ਫਰਿਸ਼ਤੇ’ ਸਕੀਮ 16 ਫਰਿਸ਼ਤਿਆਂ ਨੂੰ ਸਨਮਾਨਿਤ ਕਰੇਗੀ | ਇਹ ਪੰਜਾਬ ‘ਚ ਦੁਰਘਟਨਾਵਾਂ ਦੇ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਵਿਅਕਤੀਆਂ ਦੇ ਯਤਨਾਂ ਨੂੰ ਮਾਨਤਾ ਵਜੋਂ ਸਨਮਾਨ ਹੈ | ਇਸਦੀ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਦਿੱਤੀ ਗਈ ਹੈ |

ਸਿਹਤ ਮੰਤਰੀ ਨੇ ਦੱਸਿਆ ਕਿ ਸਾਰੇ ਫਰਿਸ਼ਤਿਆਂ ਨੂੰ ਉਨ੍ਹਾਂ ਦੇ ਸੰਬੰਧਿਤ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਪ੍ਰਸ਼ੰਸਾ ਪੱਤਰ ਅਤੇ 2000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ‘ਚ ਜਲੰਧਰ ਤੋਂ ਅਨੂ ਕੁਮਾਰ, ਰਜਿੰਦਰ ਕੁਮਾਰ ਅਤੇ ਅਭਿਸ਼ੇਕ ਸ਼ਰਮਾ, ਫਤਿਹਗੜ੍ਹ ਸਾਹਿਬ ਤੋਂ ਵਰਿੰਦਰ ਸਿੰਘ ਅਤੇ ਜਗਤਾਰ ਸਿੰਘ, ਫਿਰੋਜ਼ਪੁਰ ਤੋਂ ਗੁਰਨਾਇਬ ਸਿੰਘ ਅਤੇ ਸੁਖਚੈਨ ਸਿੰਘ, ਮੋਗਾ ਤੋਂ ਹਰਪਾਲ ਸਿੰਘ, ਰਜਨੀਤ ਕੌਰ, ਪਠਾਨਕੋਟ ਤੋਂ ਨੰਦ ਲਾਲ, ਪਟਿਆਲਾ ਤੋਂ ਅਰਜੁਨ, ਗੁਰਸੇਵਕ ਸਿੰਘ, ਹੈਪੀ, ਇਕਬਾਲ ਸਿੰਘ, ਲਵਪ੍ਰੀਤ ਅਤੇ ਵਿਨੋਦ ਕੁਮਾਰ ਸ਼ਾਮਲ ਹਨ।

Exit mobile version