Site icon TheUnmute.com

ਪੰਜਾਬ ਸਰਕਾਰ ਵਲੋਂ ਜਲੰਧਰ ‘ਚ ਬਣਾਈ ਜਾਵੇਗੀ ਸਪੋਰਟਸ ਯੂਨੀਵਰਸਿਟੀ: CM ਭਗਵੰਤ ਮਾਨ

ਉਦਯੋਗਪਤੀਆਂ

ਚੰਡੀਗੜ੍ਹ, 23 ਫਰਵਰੀ 2023: ਮੋਹਾਲੀ ‘ਚ ਅੱਜ ਤੋਂ 2 ਰੋਜ਼ਾ ‘ਪ੍ਰੋਗਰੈਸਿਵ ਇਨਵੈਸਟਰਸ ਸਮਿਟ2023‘ ਸ਼ੁਰੂ ਹੋ ਗਿਆ ਹੈ। ਮੋਹਾਲੀ ਵਿੱਚ ਹੋਈ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸੰਬੋਧਨ ਕੀਤਾ |ਇਸਦੇ ਨਾਲ ਹੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਨਿਵੇਸ਼ਕ ਆਏ ਸਨ। ਇਨ੍ਹਾਂ ਸਾਰਿਆਂ ਦਾ ਸਵਾਗਤ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਆਗਤ ਕੀਤਾ |

ਇਸ ਕਾਨਫਰੰਸ ਵਿੱਚ ਮੇਦਾਂਤਾ ਗਰੁੱਪ, ਗੋਦਰੇਜ ਕੰਜ਼ਿਊਮਰ, ਇੰਡੀਅਨ ਗਰੁੱਪ ਨੇਸਲੇ ਆਦਿ ਨੇ ਭਾਗ ਲਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਮਿਹਨਤੀ ਹਨ। ਪੰਜਾਬ ਵਿੱਚ ਕਦੇ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਪੰਜਾਬ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਵਿੱਚ ਟਰੈਕਟਰਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਇੱਥੇ ਟਰੈਕਟਰਾਂ ਦਾ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ। ਇਸੇ ਤਰ੍ਹਾਂ ਵਿਸ਼ਵ ਕੱਪ ਜਾਂ ਹੋਰ ਖੇਡਾਂ ਲਈ ਸਮਾਨ ਜਲੰਧਰ ਵਿੱਚ ਹੀ ਬਣਾਇਆ ਜਾਂਦਾ ਹੈ ਅਤੇ ਸਰਕਾਰ ਵੱਲੋਂ ਜਲੰਧਰ ਵਿੱਚ ਖੇਡ ਯੂਨੀਵਰਸਿਟੀ ਵੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਵਰਤੇ ਜਾਂਦੇ ਖੇਡ ਦੇ ਸਮਾਨ ਜ਼ਿਆਦਾਤਰ ਜਲੰਧਰ ਵਿੱਚ ਵੀ ਬਣਦੇ ਹਨ, ਉਹ ਭਾਵੇਂ ਕ੍ਰਿਕਟ ਬੈਟ, ਰਗਵੀ ਖੇਡ ਦਾ ਸਮਾਨ, ਫੀਫਾ ਵਿਸ਼ਵ ਕੱਪ ਦਾ ਸਮਾਨ ਹੋਵੇ |

ਮੁੱਖ ਮੰਤਰੀ ਮਾਨ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਵਧੀਆ ਮਾਹੌਲ ਦੇਵਾਂਗੇ ਅਤੇ ਕਾਰੋਬਾਰੀਆਂ ਨੂੰ ਬਿਨਾਂ ਕਿਸੇ ਚਿੰਤਾ ਦੇ ਇੱਥੇ ਨਿਵੇਸ਼ ਕਰਨਾ ਚਾਹੀਦਾ ਹੈ। ਪੰਜਾਬ ਨਵੀਆਂ ਚੀਜ਼ਾਂ ਅਤੇ ਨਵੀਂ ਤਕਨੀਕ ਨੂੰ ਬਹੁਤ ਜਲਦੀ ਅਪਣਾ ਲੈਂਦਾ ਹੈ ਅਤੇ ਇਹ ਸਾਡੇ ਸੁਭਾਅ ਵਿੱਚ ਹੈ। ਪਹਿਲਾਂ ਪੰਜਾਬ ਵਿੱਚ ਇੱਕ ਹਾਈਵੇਅ ਹੁੰਦਾ ਸੀ, ਹੁਣ ਬਹੁਤੇ ਉਦਯੋਗ ਇਸ ਦੇ ਨੇੜੇ ਹਨ ਅਤੇ ਇਸ ਵੇਲੇ ਸੂਬੇ ਵਿੱਚ 4 ਕੌਮੀ ਮਾਰਗ ਹਨ। ਇਸ ਤੋਂ ਇਲਾਵਾ 4 ਹਵਾਈ ਅੱਡੇ ਹਨ ਜਿਨ੍ਹਾਂ ਵਿਚੋਂ 2 ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿੱਚ ਹਲਵਾਰਾ ਹਵਾਈ ਅੱਡਾ ਸ਼ੁਰੂ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਜੋ ਉਹ ਆਪਣਾ ਘਰ ਚਲਾ ਸਕਣ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਪਾਰੀਆਂ ਨੂੰ ਸਰਕਾਰ ਦਾ ਪੂਰਾ ਸਮਰਥਨ ਹੈ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਾਰੋਬਾਰੀਆਂ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਉਦਯੋਗ ਲਗਾਉਣ ਦੀ ਅਪੀਲ ਕੀਤੀ। ਅਸੀਂ ਕਾਰੋਬਾਰੀਆਂ ਨੂੰ ਉਦਯੋਗਿਕ ਪਾਰਕ ਵੀ ਪ੍ਰਦਾਨ ਕਰਾਂਗੇ।

Exit mobile version