July 5, 2024 6:34 am
ਅਫ਼ਸਰ ਸਸਪੈਂਡ

ਪੰਜਾਬ ਸਰਕਾਰ ਵਲੋਂ ਖ਼ਜਾਨਾ ਦਫਤਰ ਦੀ ਸੀਨੀਅਰ ਸਹਾਇਕ ਅਫ਼ਸਰ ਸਸਪੈਂਡ

ਚੰਡੀਗੜ੍ਹ 26 ਅਪ੍ਰੈਲ 2022: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ | ਇਸਦੇ ਚੱਲਦੇ ਪੰਜਾਬ ਸਰਕਾਰ ਨੇ ਲੁਧਿਆਣਾ ਖ਼ਜਾਨਾ ਦਫਤਰ ਦੀ ਸੀਨੀਅਰ ਸਹਾਇਕ ਅਫ਼ਸਰ ਸ਼੍ਰੀਮਤੀ ਸੁਚਿੱਤਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਸੁਚਿੱਤਰਾ ‘ਤੇ ਡਿਊਟੀ ਦੌਰਾਨ ਪਾਵਰ ਦੇ ਗਲਤ ਇਸਤੇਮਾਲ ਕਰਨ ਦਾ ਦੋਸ਼ ਲੱਗਿਆ ਹੈ, ਜਿਸ ਚੱਲਦੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੰਘੇ ਦਿਨ ਹੀ ਪੰਜਾਬ ਸਰਕਾਰ ਨੇ ਖ਼ਜ਼ਾਨਾ ਦਫਤਰ ਦੇ ਸੀਨੀਅਰ ਸਹਾਇਕ ਮਨਦੀਪ ਸਿੰਘ ਖਿਲਾਫ਼ ਵੀ ਵੱਡੀ ਕਾਰਵਾਈ ਕਰਦਿਆਂ ਹੋਇਆ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਹੈ।