TheUnmute.com

Punjab News: ਪੰਜਾਬ ਸਰਕਾਰ ਵੱਲੋਂ ਰਈਆ ਦਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੁਅੱਤਲ

ਅੰਮ੍ਰਿਤਸਰ, 29 ਜੁਲਾਈ 2024: ਪੰਜਾਬ ਦੇ ਰਈਆ (Rayya) ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀਡੀਪੀਓ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਡੀਪੀਓ ਬਿਕਰਮਜੀਤ ਸਿੰਘ ‘ਤੇ ਆਪਣੇ ਸਹਿਕਰਮੀਆਂ ਨੂੰ ਆਂਗਣਵਾੜੀ ਦੀ ਚੈਕਿੰਗ ਵੇਲੇ ਵਿਸ਼ੇਸ਼ ਤੌਰ ‘ਤੇ ਗਲਤ ਰਿਪੋਰਟਾਂ ਦੇਣ ਲਈ ਪ੍ਰੇਰਿਤ ਕਰਨ ਦੇ ਦੋਸ਼ ਲੱਗੇ ਹਨ | ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਆਂਗਣਵਾੜੀ ਕੇਂਦਰਾਂ ‘ਚ ਪ੍ਰਾਈਵੇਟ ਫਰਮਾਂ ਵੱਲੋਂ ਦਿੱਤੇ ਜਾ ਰਹੇ ਮਾੜੇ ਰਾਸ਼ਨ ਦਾ ਮੁੱਦਾ ਉਠਾਇਆ ਸੀ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਬਿਕਰਮਜੀਤ ਸਿੰਘ ਦੀ ਮੁਅੱਤਲੀ ਦਾ ਵਿਰੋਧ ਕੀਤਾ ਹੈ |

Exit mobile version