July 6, 2024 6:45 pm
Sukhpal Khaira

ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਜਲਦ ਅਦਾ ਕਰੇ ਪੰਜਾਬ ਸਰਕਾਰ: ਸੁਖਪਾਲ ਖਹਿਰਾ

ਫਗਵਾੜਾ 25 ਅਗਸਤ 2022: ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਅਗਵਾਈ ਹੇਠ ਸਮੂਹ ਕਿਸਾਨਾ ਵਲੋਂ ਗੰਨਾ ਮਿਲ ਫਗਵਾੜਾ ਖ਼ਿਲਾਫ ਗੰਨੇ ਦੀ 72 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸ਼ੁਗਰ ਮਿਲ ਪੁਲ ‘ਤੇ ਪਿਛਲੀ 8 ਅਗਸਤ ਤੋ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।ਕਿਸਾਨਾਂ ਦੇ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਆਲ ਇੰਡੀਆਂ ਕਿਸਾਨ ਕਾਂਗਰਸ ਵੱਲੋਂ ਹਲਕਾ ਭਲੁੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Khaira) ਦੀ ਅਗਵਾਈ ਹੇਠ ਵਰਕਰ ਸ਼ੁਗਰ ਮਿਲ ਫਗਵਾੜਾ ਵਿਖੇ ਸ਼ਾਮਲ ਹੋਏ ਹਨ ।

ਇਸ ਮੌਕੇ ਸੁਖਪਾਲ ਖਹਿਰਾ ਨੇ ਕਿਸਾਨਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ | ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾ ਤੋਂ ਕਿਸਾਨਾ ਦੀ 72 ਕਰੋੜ ਦੀ ਅਦਾਇਗੀ ਖੰਡ ਮਿੱਲ ਵੱਲ ਫਸੀ ਹੋਈ ਹੈ, ਜੋ ਕਿ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਅਦਾ ਕਰਨੀ ਚਾਹੀਦੀ ਹੈ।

ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, 5 ਮਹੀਨਿਆ ਵਿੱਚ ਹੀ ਸਰਕਾਰ ਦੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ। ਉਨਾਂ ਕਿਹਾ ਕਿ ਕੋਈ ਵੀ ਹੈਡ ਕੁਆਰਟਰ ਜਾਂ ਮਹਿਕਮਾ ਅਜਿਹਾ ਨਹੀ ਹੈ ਜੋ ਧਰਨੇ ‘ਤੇ ਨਹੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਸੀ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਕਿਸਾਨ ਖੁਦਕੁਸ਼ੀ ਨਹੀ ਕਰੇਗਾ ਤੇ ਨਾ ਹੀ ਧਰਨਾ ਲਗਾਏਗਾ, ਪਰ ਵੇਰਕਾ ਮਿਲਕ ਪਲਾਂਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਬਾਹਰ ਕਿਸਾਨ ਧਰਨੇ ‘ਤੇ ਹਨ ਅਤੇ ਫਗਵਾੜਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਕਿਸਾਨ ਧਰਨੇ ‘ਤੇ ਹੀ ਹਨ।

ਲਵਲੀ ਯੂਨੀਵਰਸਿਟੀ ਤੇ ਬੋਲਦਿਆ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦੋਹਰਾ ਚਿਹਰਾ ਸਾਹਮਣੇ ਆ ਰਿਹਾ ਹੈ, ਜਿੱਥੇ ਇਨ੍ਹਾਂ ਦੇ ਆਪਣੇ ਚਹੇਤਿਆਂ ਜਾਂ ਪਾਰਟੀ ਦੇ ਲੀਡਰਾ ਵੱਲੋਂ ਪੰਚਾਇਤੀ ਜਗ੍ਹਾ ‘ਤੇ ਕਬਜੇ ਕੀਤੇ ਹੋਏ ਹਨ | ਉਨਾਂ ਕਬਜਿਆ ਨੂੰ ਨਹੀ ਛੁਡਵਾਇਆ ਜਾ ਰਿਹਾ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਪਣੀ ਪਾਰਟੀ ਨੂੰ ਨਾਲ ਲੈ ਕੇ ਇਸ ਦੇ ਖ਼ਿਲਾਫ ਮੋਰਚਾ ਖੋਲ੍ਹਿਆ ਜਾਵੇਗਾ।

ਇਸ ਦੌਰਾਨ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਗਵੰਤ ਮਾਨ ਵੱਲੋ ਪੰਜਾਬ ਅਤੇ ਕਿਸਾਨਾ ਦਾ ਕੋਈ ਵੀ ਮੁੱਦਾ ਨਾ ਚੁੱਕਣ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖੋਹੇ ਜਾ ਰਹੇ ਹੱਕਾਂ ਤੇ ਗੱਲ ਕਰਨੀ ਚਾਹੀਦੀ ਸੀ, ਪਰ ਉਹ ਮਾਫੀਆ ਹੀ ਮੰਗਦੇ ਦੇਖੇ ਗਏ ਹਨ ।