Site icon TheUnmute.com

ਬਜ਼ਟ ‘ਚ ਆਮ ਕਿਸਾਨ ਮਜ਼ਦੂਰ ਦੀਆਂ ਸਮੱਸਿਆਵਾਂ ‘ਤੇ ਖਾਸ ਧਿਆਨ ਦੇਵੇ ਪੰਜਾਬ ਸਰਕਾਰ: ਕਿਸਾਨ ਆਗੂ

Budget

ਚੰਡੀਗੜ੍ਹ 2 ਮਾਰਚ 2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਜਲਦ ਪੰਜਬ ਦਾ ਬਜ਼ਟ ਸੈਸ਼ਨ (Budget session) ਸ਼ੁਰੂ ਹੋਣ ਜਾ ਰਿਹਾ ਹੈ, ਜਿਸਦੇ ਚੱਲਦੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਮ ਕਿਸਾਨ, ਮਜਦੂਰ, ਨੌਜਵਾਨ ਅਤੇ ਔਰਤ ਵਰਗ ਸੰਬੰਧੀ ਸਮੱਸਿਆਵਾਂ ਲਈ ਬਜਟ ਵਿਚ ਵਿਸ਼ੇਸ਼ ਧਿਆਨ ਦਿੱਤਾ ਜਾਵੇ |

ਅਜਿਹਾ ਬਜ਼ਟ ਲਿਆਂਦਾ ਜਾਵੇ ਜਿਸਦਾ ਸਿੱਧਾ ਫਾਇਦਾ ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬ ਅਤੇ ਮੱਧ ਵਰਗ ਨੂੰ ਮਿਲੇ | ਓਹਨਾ ਕਿਹਾ ਕਿ ਖੇਤੀ ਅਧਾਰਿਤ ਸੂਬਾ ਹੋਣ ਕਰਕੇ,ਇਸ ਵਧੇ ਹੋਏ ਖਰਚਿਆ ਦੀ ਹੇਠ ਆਈ ਹੋਈ, ਕਿਸਾਨੀ ਨੂੰ ਸਬਸਿਡੀਆਂ ਦੇਣ ਲਈ ਬਜ਼ਟ ਰੱਖਿਆ ਜਾਵੇ |

ਓਹਨਾ ਕਿਹਾ ਕਿ ਫ਼ਸਲੀ ਵਿਭਿੰਤਨਾ ਲਿਆਉਣ ਅਤੇ ਕਿਸਾਨ ਨੂੰ ਕਣਕ ਝੋਨੇ ਦੇ ਗੇੜ ਚੋ ਕੱਢਣ ਲਈ ਤੇਲ ਬੀਜ਼ਾਂ, ਦਾਲ ਬੀਜ਼ਾਂ ਅਤੇ ਹੋਰ ਫਸਲਾਂ ਲਈ ਰਾਖਵਾਂ ਬਜਟ ਰੱਖਿਆ ਜਾਵੇ | ਓਹਨਾ ਕਿਹਾ ਕਿਹਾ ਕਿ ਐੱਮ ਐੱਸ ਪੀ ਗਰੰਟੀ ਕਨੂੰਨ ਦੇਣ ਦੀ ਕਵਾਇਦ ਤੇ ਚਰਚਾ ਹੋਵੇ | ਓਹਨਾ ਕਿਹਾ ਕਿ ਦੇਖਣਾ ਹੋਵੇਗਾ ਕਿ ਕੀ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ, ਬਰਸਾਤੀ ਪਾਣੀ ਨੂੰ ਸਾਂਭਣ, ਨਹਿਰੀ ਪਾਣੀ ਸਾਰੇ ਖੇਤਾਂ ਤੱਕ ਪਹੁੰਚਾਉਣ ਲਈ ਸਰਕਾਰ ਕਿੰਨਾ ਪੈਸਾ ਬਜਟ ਵਿਚ ਰੱਖੇਗੀ ? ਓਹਨਾ ਕਿਹਾ ਕਿ ਮਜਦੂਰ ਵਰਗ ਨੂੰ ਮਨਰੇਗਾ ਤਹਿਤ ਵੱਧ ਤੋਂ ਵੱਧ ਰੁਜਗਾਰ ਦੇਣ ਲਈ ਪੰਜਾਬ ਸਰਕਾਰ ਰਾਖਵਾਂ ਬਜਟ (Budget) ਰੱਖੇ |

ਓਹਨਾ ਕਿਹਾ ਕਿ ਸਰਕਾਰ ਨੂੰ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ | ਓਹਨਾ ਕਿਹਾ ਕਿ ਪਿੱਛਲੇ ਸਮੇੰ ਵਿਚ ਕੁਦਰਤੀ ਮਾਰ ਕਾਰਨ ਮਰੀਆਂ ਫਸਲਾਂ ਦੇ ਮੁਆਵਜੇ ਦੇਣ ਅਤੇ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਰੁਜਗਾਰ ਦੇਣ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਚੋਣ ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨ ਡਬਲ ਅਤੇ 18 ਸਾਲ ਦੀ ਉਮਰ ਤੋਂ ਉਪਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕੀਤਾ ਜਾਵੇ | ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿਚ ਸਿਖਿਆ ਦਾ ਮਿਆਰ ਸੁਧਾਰਨ ਲਈ ਵਿਸ਼ੇਸ਼ ਪੈਕਜ ਰੱਖੇ ਜਾਣ |

ਐੱਸ.ਸੀ., ਐੱਸ.ਟੀ. ਅਤੇ ਹੋਰ ਪਛੜੇ ਵਰਗਾਂ ਦੇ ਬੱਚਿਆਂ ਨੂੰ ਸਿਖਿਆ ਲਈ ਵਜ਼ੀਫਾ ਦੇਣ ਲਈ ਅੱਲਗ ਤੋਂ ਪੈਸੇ ਰੱਖੇ ਜਾਣ | ਇਸ ਮੌਕੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਖਜਾਨਚੀ ਕੰਧਾਰ ਸਿੰਘ ਭੋਏਵਾਲ, ਜਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਬਲਦੇਵ ਸਿੰਘ ਬੱਗਾ, ਅਮਰਦੀਪ ਸਿੰਘ ਗੋਪੀ, ਕੰਵਰਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਕੁਲਜੀਤ ਸਿੰਘ ਕਾਲੇਘਣੁਪੁਰ, ਬਲਵਿੰਦਰ ਸਿੰਘ ਰੁਮਾਣਾਚੱਕ ਅਤੇ ਮੰਗਜੀਤ ਸਿੰਘ ਸਿੱਧਵਾਂ ਆਗੂ ਹਾਜ਼ਰ ਰਹੇ |

Exit mobile version