Site icon TheUnmute.com

ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਲਈ 68.95 ਕਰੋੜ ਰੁਪਏ ਦੀ ਗਰਾਂਟ ਜਾਰੀ

Ayushman cards

ਚੰਡੀਗੜ੍ਹ, 19 ਅਗਸਤ 2024: ਪੰਜਾਬ ਸਰਕਾਰ ਨੇ ICDCS ਤਹਿਤ ਆਂਗਨਵਾੜੀ ਵਰਕਰਾਂ (Anganwadi workers) ਅਤੇ ਹੈਲਪਰਾਂ ਨੂੰ ਮਾਣਭੱਤੇ ਦੀ ਅਦਾਇਗੀ ਲਈ 68.95 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਇਸਦੀ ਜਾਣਕਾਰੀ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਹੈ | ਡਾ. ਬਲਜੀਤ ਕੌਰ ਨੇ ਕਿਹਾ ਕਿ ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ 3000 ਆਂਗਣਵਾੜੀ ਵਰਕਰਾਂ ਦੀਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ।

ਆਂਗਨਵਾੜੀ ਵਰਕਰਾਂ  (Anganwadi workers) ਦੀ ਭਰਤੀ ਨਾਲ ਨਵੇਂ ਰੁਜ਼ਗਾਰ ਦਾ ਰਾਹ ਪੱਧਰਾ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ |

ਉਨ੍ਹਾਂ ਦੱਸਿਆ ਕਿ ਜੁਲਾਈ 2024 ਤੋਂ ਅਕਤੂਬਰ 2024 ਤੱਕ ਲਈ 68.95 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ‘ਚ ਜ਼ਿਲ੍ਹਾ ਪ੍ਰੋਗਰਾਮ, ਫਤਿਹਗੜ੍ਹ ਸਾਹਿਬ ਨੂੰ 1.80 ਕਰੋੜ ਰੁਪਏ , ਬਰਨਾਲਾ ਨੂੰ 1.65 ਕਰੋੜ ਰੁਪਏ , ਅੰਮ੍ਰਿਤਸਰ ਨੂੰ 4.81 ਕਰੋੜ ਰੁਪਏ, ਬਠਿੰਡਾ ਨੂੰ 3.56 ਕਰੋੜ ਰੁਪਏ, ਫਰੀਦਕੋਟ ਨੂੰ 1.40 ਕਰੋੜ ਰੁਪਏ, ਫਿਰੋਜਪੁਰ ਨੂੰ 3.21 ਕਰੋੜ ਰੁਪਏ, ਫਾਜਿਲਕਾ ਨੂੰ 2.74 ਕਰੋੜ ਰੁਪਏ, ਮਾਨਸਾ 2.14 ਕਰੋੜ ਰੁਪਏ, ਪਠਾਨਕੋਟ ਨੂੰ 2.14 ਕਰੋੜ ਰੁਪਏ, ਪਟਿਆਲਾ ਨੂੰ 4.69 ਕਰੋੜ ਰੁਪਏ, ਰੂਪਨਗਰ ਨੂੰ 2.22 ਕਰੋੜ ਰੁਪਏ, ਐਸ.ਏ.ਐਸ ਨਗਰ 1.63 ਕਰੋੜ ਰੁਪਏ, ਗੁਰਦਾਸਪੁਰ ਨੂੰ 5.14 ਕਰੋੜ ਰੁਪਏ, ਹੁਸ਼ਿਆਪੁਰ ਨੂੰ 4.82 ਕਰੋੜ ਰੁਪਏ, ਜਲੰਧਰ 4.10 ਰੁਪਏ, ਕਪੂਰਥਲਾ ਨੂੰ 2.26 ਕਰੋੜ ਰੁਪਏ, ਲੁਧਿਆਣਾ ਨੂੰ 5.97 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 2.28 ਕਰੋੜ ਰੁਪਏ, ਮੋਗਾ 2.47 ਕਰੋੜ ਰੁਪਏ, ਸੰਗਰੂਰ ਤੇ ਮਲੇਰਕੋਟਲਾ ਨੂੰ 5.01 ਕਰੋੜ ਰੁਪਏ, ਐਸ.ਬੀ.ਐਸ. ਨਗਰ ਨੂੰ 1.97 ਕਰੋੜ ਰੁਪਏ ਅਤੇ ਤਰਨ ਤਾਰਨ ਨੂੰ 2.86 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ।

 

Exit mobile version