Site icon TheUnmute.com

ਪੰਜਾਬ ਸਰਕਾਰ ਨੇ 9 ਮਹੀਨਿਆਂ ‘ਚ 25000 ਨੌਕਰੀਆਂ ਦੇਣ ਦਾ ਵਾਅਦਾ ਕੀਤਾ ਪੂਰਾ: ਭਗਵੰਤ ਮਾਨ

Master Cadre teachers

ਚੰਡੀਗੜ੍ਹ 05 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੁਧਿਆਣਾ ਵਿਖੇ ਪੀਏਯੂ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਪੰਜਾਬ ਭਰ ਦੇ 3910 ਨਵੇਂ ਨਿਯੁਕਤ ਮਾਸਟਰ ਕਾਡਰ (Master Cadre) ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਲੁਧਿਆਣਾ ਵਿਖੇ ਮਾਸਟਰ ਕਾਡਰ ਦੇ 3910 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ, ਇਸਦੇ ਨਾਲ ਹੀ ਬਾਕੀ ਵਿਭਾਗਾਂ ‘ਚ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ | ਸਾਰੇ ਨਵ-ਨਿਯੁਕਤ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ | ਸਰਕਾਰ ਦੇ ਪਹਿਲੇ ਸਾਲ ‘ਚ 25000 ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਜੋ 9 ਮਹੀਨਿਆਂ ‘ਚ ਹੀ ਪੂਰਾ ਕਰ ਦਿੱਤਾ ਅਤੇ ਅੱਗੇ ਵੀ ਜਾਰੀ ਰਹੇਗਾ |

Exit mobile version