ਚੰਡੀਗੜ੍ਹ 09 ਜੁਲਾਈ 2022: ਬੀਤੇ ਦਿਨ ਚੰਡੀਗੜ੍ਹ (Chandigarh) ਦੇ ਸੈਕਟਰ 9 ਦੇ ਸਭ ਤੋਂ ਮਸ਼ਹੂਰ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਡਿੱਗਣ ਕਾਰਨ ਸਕੂਲ ਦੀ ਮਹਿਲਾ ਸੇਵਾਦਾਰ ਸਮੇਤ 19 ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ | ਇਸਦੇ ਨਾਲ ਹੀ ਹਾਦਸੇ ‘ਚ ਇੱਕ ਬੱਚੇ ਦੀ ਮੌਤ ਹੋ ਗਈ ਸੀ |
ਹੁਣ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੈਂਪਸ ‘ਚੋਂ ਸਾਰੇ ਸੁੱਕੇ ਹੋਏ ਅਤੇ ਸਿਊਂਕ ਪ੍ਰਭਾਵਿਤ ਰੁੱਖਾਂ ਨੂੰ ਕੱਟਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ‘ਚ ਸ਼ੁੱਕਰਵਾਰ ਨੂੰ ਇੱਕ ਉੱਚਾ ਦਰੱਖਤ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਸੀ | ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਸਕੂਲ ਦੇ ਵਿਦਿਆਰਥੀ ਲੰਚ ਬ੍ਰੇਕ ਦੌਰਾਨ ਇਸ ਦਰੱਖਤ ਹੇਠਾਂ ਤੇ ਨੇੜੇ ਬੈਠੇ ਖਾਣਾ ਖਾ ਰਹੇ ਸਨ।