ਗੁਰਦਾਸਪੂਰ 29 ਜੁਲਾਈ 2022: ਅੰਮ੍ਰਿਤਸਰ ਏਅਰਪੋਰਟ ‘ਤੇ ਮੰਕੀਪੌਕਸ ਵਾਇਰਸ ਦਾ ਸ਼ੱਕੀ ਮਰੀਜ਼ ਆਉਣ ਤੋਂ ਬਾਅਦ ਪੂਰੇ ਪੰਜਾਬ ‘ਚ ਅਲਰਟ ਜਾਰੀ ਕੀਤਾ ਹੈ | ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਭਾਵੇ ਹੁਣ ਤੱਕ ਇਸ ਵਾਇਰਸ ਨਾਲ ਪੀੜਤ ਕੋਈ ਮਰੀਜ਼ ਸਾਹਮਣੇ ਨਹੀਂ ਆਇਆ, ਪਰ ਉਸਦੇ ਬਾਵਜੂਦ ਸਿਵਲ ਹਸਪਤਾਲ ਬਟਾਲਾ ਵਿਖੇ ਹਰ ਤਰ੍ਹਾਂ ਦੀ ਚੁਣੌਤੀ ਲਈ ਤਿਆਰੀ ਕੀਤੀ ਜਾ ਰਹੀ ਹੈ |
ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਲੇਕਿਨ ਅਲਰਟ ਵਜੋਂ ਸਰਕਾਰ ਦੀਆ ਹਦਾਇਤਾਂ ਅਨੁਸਾਰ ਉਹਨਾਂ ਵਲੋਂ ਹਸਪਤਾਲ ‘ਚ ਤਿਆਰੀ ਕੀਤੀ ਜਾ ਚੁੱਕੀਆਂ ਹਨ | ਇਸ ਲਈ ਇਕ ਵੱਖ ਵਾਰਡ ਬਣਾਏ ਗਏ ਹਨ
ਇਸਦੇ ਨਾਲ ਹੀ ਜੋ ਲੋਕ ਵਿਦੇਸ਼ਾ ਤੋਂ ਆ ਰਹੇ ਹਨ ਉਹਨਾਂ ਦੀ ਕੇਸ ਹਿਸਟਰੀ ਵੀ ਦੇਖੀ ਜਾ ਰਹੀ ਹੈ | ਉਸਦੇ ਨਾਲ ਹੀ ਉਨ੍ਹਾਂ ਵਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਹ ਇੱਕ ਵਾਇਰਸ ਹੈ ਅਤੇ ਬੱਚਿਆਂ ਦਾ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵੱਧ ਹੈ | ਹਾਂਲਾਕਿ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ।
ਉਥੇ ਹੀ ਐਸਐਮਓ ਨੇ ਦੱਸਿਆ ਕਿ ਇਸ ਬਿਮਾਰੀ ਵਿੱਚ ਆਮ ਤੌਰ ‘ਤੇ ਬੁਖਾਰ, ਭੁੱਖ ਨਾ ਲੱਗਣਾ, ਸ਼ਰੀਰ ਦਾ ਕਮਜ਼ੋਰ ਪੈਣਾ ਅਤੇ ਗਲੇ ਵਿਚ ਛਾਲੇ ਹੋਣਾ, ਬੁਖਾਰ ਹੋਣ ਤੇ ਇੱਕ ਦੋ ਦਿਨ ਬਾਅਦ ਮੂੰਹ ਵਿੱਚ ਛਾਲੇ ਹੋਣ ਜਾਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਛਾਲੇ ਛੋਟੇ ਛੋਟੇ ਲਾਲ ਦਾਣਿਆਂ ਵਜੋ ਸਰੀਰ ਤੇ ਉਭਰਦੇ ਹਨ, ਹੌਲੀ ਹੌਲੀ ਇਹ ਛਾਲੇ ਵੱਡੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਉਪਰੋਤਕ ਲੱਛਣ ਪਾਏ ਜਾਂਦੇ ਹਨ ਤਾਂ ਮਰੀਜ਼ ਨੂੰ ਤੁਰੰਤ ਆਪਣੇ ਨੇੜੇ ਦੇ ਹਸਪਤਾਲ ਵਿੱਚ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।