ਚੰਡੀਗੜ੍ਹ 01 ਸਤੰਬਰ 2022: ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਛੁੱਟੀ ‘ਤੇ ਚੱਲ ਰਹੇ ਡੀਜੀਪੀ ਵੀ.ਕੇ ਭਵਰਾ (DGP VK Bhawra) ਨੂੰ ਨੋਟਿਸ ਜਾਰੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਟੈਲੀਜੈਂਸ ਅਲਰਟ ‘ਤੇ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕਰਨ ‘ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵੀ.ਕੇ ਭਾਵਰਾ ਵੱਲੋਂ ਇਸ ਬਾਰੇ ਰਸਮੀ ਤੌਰ ‘ਤੇ ਕੁਝ ਨਹੀਂ ਕਿਹਾ।
ਇਸ ਦੇ ਨਾਲ ਹੀ ਪੰਜਾਬ ਵਿੱਚ ਡੀਜੀਪੀ ਦੇ ਅਹੁਦੇ ਨੂੰ ਲੈ ਕੇ ਵੀ ਸਿਆਸਤ ਇੱਕ ਵਾਰ ਫਿਰ ਭਖੀ ਹੋਈ ਹੈ। ਦਰਅਸਲ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ 2 ਮਹੀਨਿਆਂ ਤੋਂ ਛੁੱਟੀ ‘ਤੇ ਸਨ, ਹੁਣ ਉਨ੍ਹਾਂ ਦੀ ਛੁੱਟੀ 4 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਜਗ੍ਹਾ ਗੌਰਵ ਯਾਦਵ ਚਾਰਜ ਸੰਭਾਲ ਰਹੇ ਸਨ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਡੀਜੀਪੀ ਡਿਊਟੀ ਜੁਆਇਨ ਕਰਨਗੇ ਜਾਂ ਆਪਣੀ ਛੁੱਟੀ ਵਧਾ ਦੇਣਗੇ।