Site icon TheUnmute.com

ਬਿਜਲੀ ਚੋਰੀ ‘ਤੇ ਪੰਜਾਬ ਸਰਕਾਰ ਸਖ਼ਤ, 296 FIR ਦਰਜ ਅਤੇ 38 ਕਰਮਚਾਰੀ ਬਰਖਾਸਤ

Electricity theft

ਚੰਡੀਗੜ੍ਹ, 10 ਸਤੰਬਰ 2024: ਪੰਜਾਬ ਸਰਕਾਰ ਨੇ ਬਿਜਲੀ ਚੋਰੀ (Electricity theft) ਖ਼ਿਲਾਫ ਵਿੱਢੀ ਮੁਹਿੰਮ ਤਹਿਤ ਅਗਸਤ ਮਹੀਨੇ ਦੌਰਾਨ ਪੰਜਾਬ ਭਰ ਦੇ ਐਂਟੀ ਪਾਵਰ ਥੈਫਟ ਥਾਣਿਆਂ ‘ਚ 296 ਐਫ.ਆਈ.ਆਰ ਦਰਜ ਕੀਤੀਆਂ ਹਨ। ਇਸਦੇ ਨਾਲਹੀ 38 ਕਰਮਚਾਰੀਆਂ ਨੂੰ ਭ੍ਰਿਸ਼ਟ ਗਤੀਵਿਧੀਆਂ ਦੇ ਦੋਸ਼ ਹੇਠ ਬਰਖਾਸਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਿੱਤੀ ਹੈ |

ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਬਿਜਲੀ ਚੋਰੀ ਅਤੇ ਸਰਕਾਰੀ ਖਜਾਨੇ ਦੇ ਨੁਕਸਾਨ ਨੂੰ ਰੋਕਣ ਲਈ ਚੈਕਿੰਗਾਂ ਅਤੇ ਛਾਪੇਮਾਰੀ ਕੀਤੀਆਂ ਜਾ ਰਹੀਆਂ ਹਨ | ਇਸ ਤਹਿਤ ਅੰਮ੍ਰਿਤਸਰ ਜ਼ੋਨ ‘ਚ 79, ਪਟਿਆਲਾ ਜ਼ੋਨ ‘ਚ 90, ਬਠਿੰਡਾ ਜ਼ੋਨ ‘ਚ 71, ਲੁਧਿਆਣਾ ਜ਼ੋਨ ‘ਚ 29 ਅਤੇ ਜਲੰਧਰ ਜ਼ੋਨ ‘ਚ 27 FIR ਦਰਜ ਕੀਤੀਆਂ ਹਨ |ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ‘ਚ 37 ਆਊਟਸੋਰਸ ਮੀਟਰ ਰੀਡਰਾਂ ਅਤੇ ਇੱਕ ਸੁਪਰਵਾਈਜ਼ਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਬਰਖਾਸਤ ਕੀਤਾ ਹੈ।

Exit mobile version