Site icon TheUnmute.com

ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਅਸਾਮੀ ਲਈ ਬਿਨੈ ਪੱਤਰ ਮੰਗੇ

Punjab Public Service Commission

ਚੰਡੀਗੜ੍ਹ, 23 ਦਸੰਬਰ 2024: ਪੰਜਾਬ ਸਰਕਾਰ ਨੇ ਪਟਿਆਲਾ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਦੇ ਚੇਅਰਮੈਨ ਦੀ ਖਾਲੀ ਪਈ ਅਸਾਮੀ ਨੂੰ ਭਰਨ ਲਈ ਉੱਚ ਯੋਗਤਾ ਅਤੇ ਪ੍ਰਸ਼ਾਸਨਿਕ ਤਜ਼ਰਬੇ ਵਾਲੇ ਵਿਅਕਤੀਆਂ ਤੋਂ ਬਿਨੈ ਪੱਤਰ ਮੰਗੇ ਹਨ।

ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਗਤਾ ਦੇ ਮਾਪਦੰਡਾਂ ਮੁਤਾਬਕ ਬਿਨੈਕਾਰਾਂ ਕੋਲ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਅਧੀਨ ਘੱਟੋ-ਘੱਟ 10 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਸਬੰਧ ‘ਚ ਜਾਰੀ ਕੀਤੇ ਜਨਤਕ ਨੋਟਿਸ ਦੀ ਤਾਰੀਖ਼ ‘ਤੇ ਬਿਨੈਕਾਰ ਦੀ ਉਮਰ 62 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਜਿਹੜੇ ਉਮੀਦਵਾਰ ਪਹਿਲਾਂ ਹੀ ਮਿਤੀ 26 ਨਵੰਬਰ 2024 ਅਤੇ 14 ਦਸੰਬਰ 2024 ਦੇ ਇਸ਼ਤਿਹਾਰ ਤਹਿਤ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ।

ਬਿਨੈਕਾਰ ਆਪਣੇ ਬਿਨੈ ਪੱਤਰ ਆਪਣੇ ਪੂਰੇ ਬਾਇਓ-ਡਾਟੇ ਅਤੇ ਘੋਸ਼ਣਾ ਪੱਤਰ ਦੇ ਨਾਲ ਦਫ਼ਤਰ ਸਕੱਤਰ ਪ੍ਰਸੋਨਲ, ਪੰਜਾਬ ਸਰਕਾਰ (PP-3 ਸ਼ਾਖਾ), ਕਮਰਾ ਨੰਬਰ 14, 6ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ-1 ਚੰਡੀਗੜ੍ਹ ਵਿਖੇ ਜਮ੍ਹਾ ਕਰਵਾਉਣ। ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ਼ 15 ਜਨਵਰੀ 2025 ਸ਼ਾਮ 5 ਵਜੇ ਤੱਕ ਹੈ।

Read More: ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਏਅਰ ਟਰਬਾਈਨ ਫਿਊਲ ਨੂੰ GST ਤਹਿਤ ਸ਼ਾਮਲ ਕਰਨ ਦਾ ਵਿਰੋਧ

Exit mobile version