Site icon TheUnmute.com

ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਮੰਡੀਆਂ ‘ਚ ਸਾਰੇ ਪ੍ਰਬੰਧ ਮੁਕੰਮਲ: ਚੇਤਨ ਸਿੰਘ ਜੋੜੇਮਾਜਰਾ

Chetan Singh Jauramajra

ਚੰਡੀਗੜ੍ਹ,06 ਅਪ੍ਰੈਲ 2023: ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ (Chetan Singh Jauramajra) ਅੱਜ ਖ਼ੁਦ ਗੱਡੀ ਚਲਾ ਕੇ ਨਾਭਾ ਵਿਧਾਇਕ ਦੇਵ ਮਾਨ ਦੇ ਦਫਤਰ ਪਹੁੰਚੇ, ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪੁਰਾ ਤੋ ਵਿਧਾਇਕ ਨੀਨਾ ਮਿੱਤਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਮੌਜੂਦ ਸਨ।

ਇਸ ਮੌਕੇ ਚੇਤਨ ਸਿੰਘ ਜੋੜੇਮਾਜਰਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਜਿੱਤੇਗੀ | ਉਹਨਾਂ ਕਣਕ ਦੀ ਖਰੀਦ ਪ੍ਰਬੰਧਾਂ ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਪਰ ਇਸ ਵਾਰ ਬੇਮੌਸਮੀ ਬਾਰਿਸ਼ ਪੈਣ ਨਾਲ ਕਣਕ ਦੀ ਆਮਦ ਵਿੱਚ ਦੇਰੀ ਹੋਈ ਹੈ | ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਵੀ ਪੰਜਾਬ ਸਰਕਾਰ ਵੱਲੋਂ ਜਲਦੀ ਦਿੱਤਾ ਜਾਵੇਗਾ | ਇਸ ਮੌਕੇ ‘ਤੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਨੇ ਨਾਭਾ ਦੇ ਵਿਧਾਇਕ ਦੇ ਦਫ਼ਤਰ ਦੀ ਸ਼ਲਾਘਾ ਕੀਤੀ।

Exit mobile version