ਚੰਡੀਗੜ੍ਹ, 05 ਅਕਤੂਬਰ 2023: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਕਿਹਾ ਹੈ ਕਿ ਐਡਵੋਕੇਟ ਜਨਰਲ ਦੀ ਛਾਂਟੀ ਕਰਨ ਨਾਲ ਸਾਡੇ ਇਸ ਸਟੈਂਡ ਦੀ ਮੁੜ ਪੁ਼ਸ਼ਟੀ ਹੋਈ ਹੈ ਕਿ ਪੰਜਾਬ ਵਿਚ ਗੈਰ-ਹਾਜਰ ਲੋਕਾਂ ਦੀ ਸਰਕਾਰ ਚੱਲ ਰਹੀ ਹੈ।
ਐਸਵਾਈਐਲ ਨਹਿਰ ਦੇ ਮਾਮਲੇ ਵਿਚ ਸਰਕਾਰ ਦੀਆਂ ਕਮਜੋਰੀਆਂ ਕਾਰਨ ਪੰਜਾਬ ਦੇ ਲੋਕ ਵੱਡਾ ਸੰਤਾਪ ਝੱਲਣ ਲਈ ਮਜ਼ਬੂਰ ਹੋ ਸਕਦੇ ਹਨ। ਉਨ੍ਹਾਂ (Sunil Jakhar) ਨੇ ਕਿਹਾ ਕਿ ਇਹ ਚਿੱਟਾ ਸੱਚ ਹੈ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਪਰ ਆਪ ਸਰਕਾਰ ਪੰਜਾਬ ਦਾ ਕੇਸ ਮਜਬੂਤੀ ਨਾਲ ਰੱਖਣ ਵਿਚ ਅਸਫਲ ਸਿੱਧ ਹੋਈ ਹੈ।
ਪੰਚਾਇਤ ਚੋਣਾਂ ਵਾਲੇ ਕੇਸ ਵਾਂਗ ਹੀ ਸਰਕਾਰ ਨੇ ਇਕ ਵਾਰ ਫਿਰ ਆਪਣੀਆਂ ਨਾਕਾਮੀਆਂ ਦਾ ਦੋਸ਼ ਅਫਸ਼ਰਾਂ ਤੇ ਲਗਾਉਣ ਦੀ ਕੋਸਿ਼ਸ ਕੀਤੀ ਹੈ ਪਰ ਅਜਿਹਾ ਕਰਕੇ ਆਪ ਸਰਕਾਰ ਆਪਣੀਆਂ ਅਸਫਲਤਾਵਾਂ ਤੇ ਪਰਦਾ ਨਹੀਂ ਪਾ ਸਕਦੀ। ਇਹ ਟਿੱਪਣੀਆਂ ਸੁਨੀਲ ਜਾਖੜ ਨੇ ਆਪਣੇ ਇਕ ਟਵੀਟ ਵਿਚ ਕੀਤੀਆਂ ਹਨ।