July 2, 2024 8:52 pm
Punjab government

ਪੰਜਾਬ ਸਰਕਾਰ ਨੇ 5 ਮਹੀਨਿਆਂ ‘ਚ 12,339 ਕਰੋੜ ਰੁਪਏ ਕਰਜ਼ਾ ਕੀਤਾ ਵਾਪਸ: ਹਰਪਾਲ ਚੀਮਾਂ

ਚੰਡੀਗੜ੍ਹ 16 ਅਗਸਤ 2022: ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ (AAP government) ਦੇ 5 ਮੰਤਰੀ ਵਲੋਂ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ | ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 5 ਮਹੀਨਿਆਂ ਵਿਚ 10,739 ਕਰੋੜ ਦਾ ਕਰਜ਼ਾ ਲਿਆ ਹੈ।

ਇਸਦੇ ਨਾਲ ਹੀ 5 ਮਹੀਨਿਆਂ ਵਿਚ 12,339 ਕਰੋੜ ਰੁਪਏ ਕਰਜ਼ਾ ਵਾਪਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੀਐਸਟੀ ਕੁਲੈਕਸ਼ਨ ਵਿਚ 24.15 ਫੀਸਦੀ ਵਾਧਾ ਹੋਇਆ ਹੈ। 703 ਕਰੋੜ ਰੁਪਏ ਕੇਂਦਰ ਤੋਂ ਸਕੀਮਾਂ ਤਹਿਤ ਮਿਲੇ ਹਨ | ਬਿਜਲੀ ਵਿਭਾਗ ਲਈ 5341 ਕਰੋੜ ਰੁਪਏ ਜਾਰੀ ਕੀਤੇ ਗਏ ਹਨ |