Site icon TheUnmute.com

Punjab Goverment: ਪਨਬੱਸ ਮੁਲਾਜ਼ਮਾਂ ਲਈ ਵੱਡੀ ਖ਼ਬਰ, ਸਰਕਾਰ ਨੇ ਤਨਖ਼ਾਹਾਂ ‘ਚ ਕੀਤਾ ਵਾਧਾ

16 ਜਨਵਰੀ 2025: ਪਨਬੱਸ ਤੇ PRTC (Panbus and PRTC raw workers) ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਸਨ, ਦੱਸ ਦੇਈਏ ਕਿ ਉਨ੍ਹਾਂ ਦੀਆਂ ਇਹ ਮੰਗਾਂ ਸਨ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਤੇ ਤਨਖ਼ਾਹਾਂ ‘ਚ ਵਾਧਾ ਕੀਤਾ ਜਾਵੇ, ਜਿਸ ਦੇ ਚਲਦੇ ਕੱਚੇ ਮੁਲਾਜ਼ਮਾਂ ਨੇ ਬੀਤੇ ਦਿਨ ਟਰਾਂਸਪੋਰਟ (Transport Minister Laljit Bhullar.) ਮੰਤਰੀ ਲਾਲਜੀਤ ਭੁੱਲਰ ਦੇ ਨਾਲ ਮੀਟਿੰਗ ਕੀਤੀ|

ਦੱਸ ਦੇਈਏ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਦੇ ਹੋਏ ਤਨਖ਼ਾਹਾਂ ‘ਚ ਵਾਧਾ ਕੀਤਾ ਹੈ| ਆਉਟ (out source) ਸੋਰਸ ਦੇ ਤਹਿਤ ਕਾਮਿਆਂ ਦੀ ਤਨਖ਼ਾਹ ‘ਚ 5 ਫੀਸਦੀ ਵਾਧਾ ਕੀਤਾ ਗਿਆ ਹੈ|

ਜ਼ਿਕਰਯੋਗ ਹੈ ਕਿ ਡਰਾਈਵਰ ਕੰਡਕਟਰ ਤੋਂ ਇਲਾਵਾ ਵਰਕਸ਼ਾਪ ਮੁਲਾਜ਼ਮਾਂ ਨੂੰ ਵੀ ਇਸਦਾ ਲਾਭ ਮਿਲੇਗਾ| ਦੱਸ ਦੇਈਏ ਕਿ 1ਨਵੰਬਰ 2024 ਤੱਕ ਇਕ ਸਾਲ ਪੂਰਾ ਕਰਨ ਵਾਲਿਆਂ ਨੂੰ ਇਸਦਾ ਲਾਭ ਮਿਲੇਗਾ|ਇਨ੍ਹਾਂ ਕਾਮਿਆਂ ਨੂੰ 1 ਨਵੰਬਰ ਤੋਂ 5 ਫੀਸਦੀ ਵਾਧੇ ਨਾਲ ਤਨਖ਼ਾਹ ਮਿਲੇਗੀ।

ਉਥੇ ਹੀ ਜੇ ਡਰਾਈਵਰਾਂ ਦੀ ਸ਼ਿਫਟ ਨੂੰ ਲੈ ਕੇ ਗੱਲ ਕਰੀਏ ਤਾਂ ਜਿਹੜੇ ਡਰਾਈਵਰ ਕੰਡਕਟਰ ਰਾਤ ਨੂੰ ਡਿਊਟੀ (NIGHT SHIFT ) ਤੇ ਜਾਂਦੇ ਹਨ, ਉਨ੍ਹਾਂ ਦੀ ਰਾਤ ਦੀ ਡਿਊਟੀ ਦੇ ਪੈਸੇ ‘ਚ ਵੀ ਕੀਤਾ ਗਿਆ ਹੈ, ਜੋ ਡਰਾਈਵਰ ਕੰਡਕਟਰ ਸ਼ਿਮਲਾ ਰਾਤ ਨੂੰ ਡਿਊਟੀ ਤੇ ਜਾਂਦੇ ਹਨ, ਉਨ੍ਹਾਂ ਨੂੰ ਹੁਣ 90 ਰੁਪਏ ਦਿੱਤੇ ਜਾਣਗੇ, ਜਦਕਿ ਪਹਿਲਾਂ ਡਰਾਈਵਰ ਕੰਡਕਟਰ ਨੂੰ ਰਾਤ ਦੀ ਡਿਊਟੀ ਦੇ 60 ਰੁਪਏ ਦਿੱਤੇ ਜਾਂਦੇ ਸੀ|

ਉਥੇ ਹੀ ਜੇ ਦਿੱਲੀ ਡਰਾਈਵਰ ਕੰਡਕਟਰ ਰਾਤ ਦੀ ਡਿਊਟੀ ‘ਤੇ ਜਾਂਦੇ ਹਨ ਤਾ ਉਨ੍ਹਾਂ ਨੂੰ120 ਰੁਪਏ ਦਿੱਤੇ ਜਾਣਗੇ, ਜਦਕਿ ਪਹਿਲਾਂ 60 ਰੁਪਏ ਦਿੱਤੇ ਜਾਂਦੇ ਸੀ|

read more: ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲੇ ਸਾਵਧਾਨ ! ਸੜਕਾਂ ਤੇ ਨਹੀਂ ਦਿਖਾਈ ਦੇਣਗੀਆਂ ਬੱਸਾਂ

Exit mobile version