July 4, 2024 9:20 am
Rajinder Gupta

ਪੰਜਾਬ ਸਰਕਾਰ ਵਲੋਂ ਰਾਜਿੰਦਰ ਗੁਪਤਾ ਪੰਜਾਬ ਰਾਜ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ

ਚੰਡੀਗੜ੍ਹ 11 ਜੁਲਾਈ 2022: ਪੰਜਾਬ ਸਰਕਾਰ ਵਲੋਂ ਰਾਜਿੰਦਰ ਗੁਪਤਾ (Rajinder Gupta) ਨੂੰ ਤੁਰੰਤ ਪ੍ਰਭਾਵ ਨਾਲ ਰਾਜ ਆਰਥਿਕ ਨੀਤੀ ਅਤੇ ਪਲਾਨਿੰਗ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ  ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਦੇ ਕਾਰਜਕਾਲ ਲਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਦਮ ਸ਼੍ਰੀ ਡਾ. ਰਾਜਿੰਦਰ ਗੁਪਤਾ ਇਸਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਅਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ‘ਚ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਹਨ | ਪਰ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਯੋਜਨਾ ਬੋਰਡ ਨੂੰ ਭੰਗ ਕਰਕੇ ਉਸ ਦੀ ਜਗ੍ਹਾ ਰਾਜ ਇਕਾਨਮਿਕ ਪਾਲਿਸੀ ਅਤੇ ਯੋਜਨਾ ਬੋਰਡ ਦਾ ਗਠਨ ਕੀਤਾ ਸੀ |

Rajinder Gupta