Site icon TheUnmute.com

Punjab: ਪੰਜਾਬ ਸਰਕਾਰ ਦਾ ਐਲਾਨ, ਅਗਨੀਵੀਰ ਸੇਵਾਮੁਕਤ ਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ

Agniveer

ਚੰਡੀਗੜ੍ਹ, 14 ਨਵੰਬਰ 2024: ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਵੀਰ ਭਰਤੀ ਸਕੀਮ (Agniveer Scheme) ਚਰਚਾ ‘ਚ ਰਹੀ ਹੈ | ਅਗਨੀਵੀਰ ਭਰਤੀ ਸਕੀਮ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਵਾਲ ਵੀ ਚੁੱਕੇ ਹਨ | ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਅਗਨੀਵੀਰਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ।

ਇਸ ਯੋਜਨਾ ਦੇ ਮੁਤਾਬਕ ਅਗਨੀਵੀਰ ਯੋਜਨਾ ਦੇ ਤਹਿਤ ਫੌਜ ‘ਚ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਕਾਰਜਕਾਲ 2027 ‘ਚ ਪੂਰਾ ਹੋਵੇਗਾ ਅਤੇ 2027 ‘ਚ ਇਸ ਯੋਜਨਾ ਦੇ ਤਹਿਤ ਫੌਜ ‘ਚ ਭਰਤੀ ਹੋਣ ਵਾਲੇ ਇਨ੍ਹਾਂ ਜਵਾਨਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਲ 2027 ‘ਚ ਸੇਵਾਮੁਕਤ ਹੋਣ ਵਾਲੇ ਪੰਜਾਬ ਦੇ 800 ਫਾਇਰਮੈਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਵਿਧਾਇਕ ਜੀਵਨਜੋਤ ਕੌਰ ਨੇ ਵੀ ਐਕਸ ‘ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ |

ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਾਲ 2022 ‘ਚ ਭਾਰਤੀ ਫੌਜ ਵੱਲੋਂ ਅਗਨੀਵੀਰ ਯੋਜਨਾ (Agniveer Scheme) ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਸਕੀਮ ਤਹਿਤ ਭਰਤੀ ਕੀਤੇ ਗਏ ਫ਼ੌਜੀ ਜਵਾਨਾਂ ਦਾ ਕਾਰਜਕਾਲ ਸਿਰਫ਼ 4 ਸਾਲ ਹੈ। ਸਾਲ 2022 ਦੀ ਅਗਨੀਵੀਰ ਭਰਤੀ ਯੋਜਨਾ ਦਾ ਕਈ ਸਿਆਸਤਦਾਨਾਂ ਅਤੇ ਨੌਜਵਾਨਾਂ ਨੇ ਵਿਰੋਧ ਕੀਤਾ ਸੀ ਕਿਉਂਕਿ ਨੌਜਵਾਨਾਂ ਨੇ ਪੁੱਛਿਆ ਸੀ ਕਿ ਉਹ 4 ਸਾਲ ਬਾਅਦ ਸੇਵਾਮੁਕਤ ਹੋਣ ਤੋਂ ਬਾਅਦ ਭਵਿੱਖ ਵਿੱਚ ਕੀ ਕਰਨਗੇ। ਭਾਵੇਂ ਕੇਂਦਰ ਸਰਕਾਰ ਨੇ ਇਸ ਸਕੀਮ ਦੇ ਬਹੁਤ ਸਾਰੇ ਫਾਇਦੇ ਦੱਸੇ ਸਨ ਪਰ ਫਿਰ ਵੀ ਨੌਜਵਾਨਾਂ ਦੇ ਮਨਾਂ ‘ਚ ਕਈਂ ਸਵਾਲ ਹਨ |

ਅਗਨੀਵੀਰ ਸਕੀਮ ਤਹਿਤ ਭਰਤੀ ਕੀਤਾ ਗਿਆ ਪਹਿਲਾ ਬੈਚ 2027 ‘ਚ ਸੇਵਾਮੁਕਤ ਹੋ ਜਾਵੇਗਾ ਅਤੇ ਪੰਜਾਬ ਸਰਕਾਰ ਨੇ ਕਰੀਬ ਤਿੰਨ ਸਾਲ ਪਹਿਲਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ, ਪਰ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਮੌਜੂਦਾ ਪੰਜਾਬ ਸਰਕਾਰ ਦਾ ਕਾਰਜਕਾਲ 2027 ਤੱਕ ਹੈ।

Exit mobile version