Site icon TheUnmute.com

Punjab: ਫ਼ੋਨ ਪਿੱਛੇ ਪਿਤਾ ਨੇ ਆਪਣੀ ਧੀ ਦੀ ਬੇ.ਹ.ਰਿ.ਮੀ ਨਾਲ ਕੀਤੀ ਕੁੱ.ਟ.ਮਾ.ਰ

17 ਸਤੰਬਰ 2024:  ਅਬੋਹਰ ਸਬ-ਡਵੀਜ਼ਨ ਅਧੀਨ ਪੈਂਦੇ ਕੰਮਿਆਂਵਾਲੀ ਢਾਣੀ ‘ਚ ਇਕ ਨੌਜਵਾਨ ਨੇ ਆਪਣੀ ਮਾਸੂਮ ਧੀ ਦੀ ਮੋਬਾਈਲ ਫ਼ੋਨ ਨੂੰ ਲੈ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਉਸਦੀ ਮਾਂ ਉਸਨੂੰ ਬਚਾਉਣ ਆਈ ਤਾਂ ਉਸਨੇ ਉਸਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਜ਼ਖਮੀ ਲੜਕੀ ਅਤੇ ਉਸ ਦੀ ਮਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਕਿ ਹੈ ਮਾਮਲਾ

ਖੁਸ਼ਬੂ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਉਸ ਦੀ 10 ਸਾਲਾ ਬੇਟੀ ਆਰਤੀ ਅਤੇ ਉਸ ਦੀ ਛੋਟੀ ਭੈਣ ਮੋਬਾਈਲ ਦੇਖਣ ਨੂੰ ਲੈ ਕੇ ਆਪਸ ਵਿੱਚ ਬਹਿਸ ਕਰ ਰਿਹਾ ਸਨ। ਇਸ ਦੌਰਾਨ ਉਸ ਦਾ ਪਤੀ ਸੁਰਿੰਦਰ ਕੰਮ ਤੋਂ ਆਇਆ ਤਾਂ ਉਹਨਾਂ ਨੇ ਲੜਕੀਆਂ ਨੂੰ ਲੜਦੇ ਦੇਖਿਆ ਤਾ ਉਹ ਗੁੱਸੇ ‘ਚ ਆ ਗਿਆ ਅਤੇ ਆਰਤੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਣ ਲੱਗਾ।

ਸੁਰਿੰਦਰ ਨੂੰ ਇਹਨਾਂ ਗੁੱਸਾ ਸੀ ਕਿ ਉਸ ਨੇ ਆਰਤੀ ਨੂੰ ਕਈ ਵਾਰ ਜ਼ਮੀਨ ‘ਤੇ ਸੁੱਟਿਆ, ਜਿਸ ਕਾਰਨ ਉਸ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਬਾਂਹ ਵੀ ਟੁੱਟ ਗਈ। ਉੱਥੇ ਹੀ ਲੜਕੀ ਦੀ ਮਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਜ਼ਾਲਮ ਪਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Exit mobile version