July 1, 2024 1:19 am
ਫਿਰੋਜ਼ਪੁਰ

ਪੰਜਾਬ ਚੋਣਾਂ : ਫਿਰੋਜ਼ਪੁਰ ‘ਚ ਭਾਜਪਾ ਅਤੇ ‘ਆਪ’ ਵਰਕਰਾਂ ਵਿਚਾਲੇ ਹੋਈ ਝੜਪ

ਚੰਡੀਗੜ੍ਹ 20 ਫਰਵਰੀ 2022: ਪੰਜਾਬ ‘ਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ | ਸੂਬੇ ‘ਚ ਜਿੱਥੇ ਅਮਨ ਅਮਾਨ ਨਾਲ ਵੋਟਿੰਗ ਹੋ ਰਹੀ ਹੈ ਉੱਥੇ ਕੁੱਝ ਥਾਵਾਂ ਤੋਂ ਝੜਪ ਦੀਆਂ ਖਬਰਾਂ ਵੀ ਆ ਰਹੀਆਂ ਹਨ | ਇਸਦੇ ਚੱਲਦੇ ਪੰਜਾਬ ਦੇ ਫਿਰੋਜ਼ਪੁਰ (ਸ਼ਹਿਰੀ) ਹਲਕੇ ‘ਚ ਭਾਜਪਾ ਅਤੇ ‘ਆਪ’ ਵਰਕਰਾਂ ਵਿਚਾਲੇ ਝੜਪ ਹੋ ਗਈ। ਇਹ ਹਲਕੇ ਦੇ ਸਰਹੱਦੀ ਪਿੰਡ ਜੱਲੂ ਕੀ ਵਿਖੇ ਭਾਜਪਾ ਅਤੇ ‘ਆਪ’ ਦੇ ਵਰਕਰਾਂ ਵਿਚਾਲੇ ਹੋਈ। ਇੱਕ ‘ਆਪ’ ਵਰਕਰ ਸੁਰਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ।

ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ‘ਤੇ ਚੋਣ ਜਿੱਤਣ ਲਈ ਵੱਖਵਾਦੀ ਤੱਤਾਂ ਦਾ ਸਮਰਥਨ ਲੈਣ ਦਾ ਦੋਸ਼ ਲਗਾਇਆ ਸੀ ਪਰ ਚੋਣ ਮੁਹਿੰਮ ਆਖਰੀ ਪਲਾਂ ‘ਚ ਵਿਵਾਦ ਵਰਕਰਾਂ ਵਿਚਾਲੇ ਵਿਵਾਦ ਛਿੜ ਗਿਆ |