ਚੰਡੀਗੜ੍ਹ 20 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਮਤਦਾਨ ਦੀ ਪ੍ਰਕਿਰਿਆ ਮੁਕੰਮਲ ਹੋਣ ‘ਚ ਕੁਝ ਹੀ ਸਮਾਂ ਬਾਕੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਮਾਂ ਨੇ ਕਿਹਾ ਕਿ ਸਾਰੇ ਲੋਕ ਇਹੀ ਆਖ ਰਹੇ ਹਨ ਕਿ ਉਸ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਹੈ |
ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਮਾਂ ਨੇ ਬੋਲ ਦਿੱਤਾ ਤਾਂ ਉਸ ਦਾ ਅਸ਼ੀਰਵਾਦ ਹੈ। ਮਾਨ ਕਿਹਾ ਮੁੱਖ ਮੰਤਰੀ ਬਣਨ ਪਿੱਛੋਂ ਉਨ੍ਹਾਂ ਦਾ ਕੰਮ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ, ਇੰਡਸਟਰੀ ਨੂੰ ਵਾਪਸ ਲਿਆਉਣਾ ਤੇ ਮਾਫੀਆ ਰਾਜ ਦਾ ਖਾਤਮਾ ਕਰਨਾ ਹੈ।ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ‘ਚ ਵੋਟਿੰਗ ਹੋਣ ਦਾ ਮਤਲਬ ਹੈ ਕਿ ਲੋਕ ਸੰਵਿਧਾਨ ਦਾ ਸਨਮਾਨ ਕਰ ਰਹੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਉਤੇ ਪਹਿਰਾ ਦੇਣ ਲਈ ਉਠ ਤੁਰੇ ਹਨ।