TheUnmute.com

Punjab Election Results: ਸਿੱਧੂ ਮੂਸੇ ਵਾਲਾ ਨੇ ਚੋਣ ਹਾਰਨ ਤੋਂ ਬਾਅਦ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 2022: ਸਿੱਧੂ ਮੂਸੇ ਵਾਲਾ ਮਾਨਸਾ ਤੋਂ  ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਤੋਂ ਹਾਰ ਗਏ ਹਨ। ਡਾ. ਵਿਜੇ ਸਿੰਗਲਾ ਨੇ 63323 ਵੋਟਾਂ ਦੀ ਲੀਡ ਨਾਲ ਨੇ ਜਿੱਤ ਹਾਸਲ ਕੀਤੀ ਹੈ। ਸਿੱਧੂ ਮੂਸੇ ਵਾਲਾ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਤੋਂ ਹੀ ਪਿੱਛੇ ਚੱਲ ਰਹੇ ਸਨ। ਇਸ ਦੌਰਾਨ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਦੋ ਸਟੋਰੀਜ਼ ਸਾਂਝੀਆਂ ਕੀਤੀਆਂ ਹਨ।

ਸਿੱਧੂ ਨੇ ਅੱਗੇ ਲਿਖਿਆ, ‘ਵਾਹਿਗੁਰੂ ਨੇ ਹਿੰਮਤ ਬਖ਼ਸ਼ੀ ਤੇ ਅੱਗੇ ਵੀ ਕਰਦਾ ਰਹੂ। ਉਮੀਦ ਕਰਦਾ ਤੁਹਾਡੇ ਅਗਲੇ ਐੱਮ. ਐੱਲ. ਏ. ਤੁਹਾਡੀ ਬਿਹਤਰੀ ਲਈ ਚੰਗੇ ਕੰਮ ਕਰੂ। ਜਿੱਤ ਮੁਬਾਰਕ।’

ਸਿੱਧੂ ਮੂਸੇ ਵਾਲਾ

Exit mobile version