Site icon TheUnmute.com

ਪੰਜਾਬ ਡੇਰਾ ਬਿਆਸ: 16 ‘ਤੇ 17 ਸਤੰਬਰ ਨੂੰ ਰੱਖਿਆ ਹੋਇਆ ਪ੍ਰੋਗਰਾਮ ਮੁਲਤਵੀ

16 ਸਤੰਬਰ 2024: ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਭੰਡਾਰੇ ਦੇ ਨਾਲ-ਨਾਲ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ‘ਚ ਨਾਮਦਾਨ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ 16 ਅਤੇ 17 ਸਤੰਬਰ ਨੂੰ ਬਿਆਸ ਵਿਖੇ ਪੰਜਾਬ ਦੇ ਕੁਝ ਸ਼ਹਿਰਾਂ ਦੀ ਸੰਗਤ ਲਈ ਨਾਮਦਾਨ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਕਿਸੇ ਕਾਰਨ ਇਹ ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ 16 ਸਤੰਬਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ 17 ਸਤੰਬਰ ਨੂੰ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ ਵਿਖੇ ਨਤਮਸਤਕ ਹੋਣ ਦੀ ਵਾਰੀ ਸੀ |

ਡੇਰੇ ਵੱਲੋਂ ਉਪਰੋਕਤ ਦੋਵੇਂ ਮਿਤੀਆਂ ਨੂੰ ਹੋਣ ਵਾਲੇ ਨਾਮਦਾਨ ਪ੍ਰੋਗਰਾਮ ਨੂੰ ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਅਗਲੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਨਾਮਦਾਨ ਲੈਣ ਵਾਲੀ ਸੰਗਤ ਇਸ ਬਾਰੇ ਹੋਰ ਜਾਣਕਾਰੀ ਆਪਣੇ ਗ੍ਰਹਿ ਖੇਤਰ ਵਿੱਚ ਸਥਿਤ ਸਤਿਸੰਗ ਘਰ ਤੋਂ ਪ੍ਰਾਪਤ ਕਰ ਸਕਦੀ ਹੈ।

Exit mobile version