TheUnmute.com

ਪੰਜਾਬ ਕਾਂਗਰਸ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਕਰ ਕਰ ਰਿਹਾ ਟਵੀਟ

ਚੰਡੀਗੜ੍ਹ, 11 ਅਪ੍ਰੈਲ 2022 : ਪੰਜਾਬ ਕਾਂਗਰਸ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਕਰ ਕਰ ਰਿਹਾ ਗਲਤ ਟਵੀਟ, ਇਸ ਤੋਂ ਪਹਿਲਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਇੰਡੀਆ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ। ਪਿਛਲੇ ਦੋ ਦਿਨਾਂ ਵਿੱਚ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਟਵਿੱਟਰ ਅਕਾਊਂਟ ਨੂੰ ਨਿਸ਼ਾਨਾ ਬਣਾਇਆ ਗਿਆ |

 

 

ਹੈਕਰ ਆਏ ਦਿਨ ਭਾਰਤ ਵਿੱਚ ਪ੍ਰਮੁੱਖ ਸ਼ਖਸੀਅਤਾਂ ਜਾਂ ਸੰਸਥਾਵਾਂ ਦੇ ਅਕਾਊਂਟਸ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਦਫ਼ਤਰ ਅਤੇ ਭਾਰਤੀ ਮੌਸਮ ਵਿਭਾਗ ਦੇ ਅਧਿਕਾਰਤ ਟਵਿੱਟਰ ਖਾਤੇ ਵੀ ਹੈਕ ਕੀਤੇ ਗਏ ਸਨ। ਕੁਝ ਅਣਪਛਾਤੇ ਹੈਕਰਾਂ ਨੇ ਯੂਜੀਸੀ ਇੰਡੀਆ ਦੇ ਟਵਿੱਟਰ ਅਕਾਉਂਟ ਨੂੰ ਹੈਕ ਕਰ ਲਿਆ ਤੇ ਦੁਨੀਆ ਭਰ ਵਿੱਚ ਕਈ ਅਣਜਾਣ ਲੋਕਾਂ ਨੂੰ ਟੈਗ ਕੀਤਾ।

ਹੈਕਰ ਨੇ ਖਾਤੇ ਲਈ ਪ੍ਰੋਫਾਈਲ ਫੋਟੋ ਦੇ ਤੌਰ ‘ਤੇ ਕਾਰਟੂਨਿਸਟ ਦੀ ਤਸਵੀਰ ਦੀ ਇਸਤੇਮਾਲ ਵੀ ਕੀਤੀ ਹੈ।ਮੌਜੂਦਾ ਸਮੇਂ ਵਿੱਚ ਯੂਜੀਸੀ ਟਵਿੱਟਰ ਹੈਂਡਲ ਦੇ ਲਗਭਗ 2,96,000 ਫਾਲੋਅਰਜ਼ ਹਨ ਅਤੇ ਇਹ ਇਸਦੀ ਅਧਿਕਾਰਤ ਵੈਬਸਾਈਟ ਨਾਲ ਵੀ ਜੁੜਿਆ ਹੋਇਆ ਹੈ। IMD ਅਤੇ UP CMO ਦੇ ਖਾਤਿਆਂ ਨਾਲ ਅਜੇ ਨਜਿੱਠਿਆ ਹੀ ਜਾ ਰਿਹਾ ਸੀ ਕਿ ਹੈਕਰਾਂ ਨੇ UGC ਦੇ ਟਵਿੱਟਰ ਖਾਤੇ ਨੂੰ ਨਿਸ਼ਾਨਾ ਬਣਾ ਲਿਆ।

ਭਾਰਤ ਦੇ ਮੌਸਮ ਵਿਭਾਗ ਅਤੇ ਉੱਤਰ ਪ੍ਰਦੇਸ਼ ਦੇ ਸੀਐਮਓ ਦੇ ਟਵਿੱਟਰ ਖਾਤੇ, ਜੋ ਕਿ ਸ਼ਨਿਚਰਵਾਰ ਨੂੰ ਹੈਕ ਹੋ ਗਏ ਸਨ, ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ।

Exit mobile version