ਪੰਜਾਬ ਕਾਂਗਰਸ

ਪੰਜਾਬ ਕਾਂਗਰਸ ਪੰਜਾਬ ਦੀ ਸੱਭਿਆਚਾਰਕ ਸਾਂਝ ਨੂੰ ਖਤਮ ਕਰਨ ਦਾ ਕੰਮ ਕਰ ਰਹੀਂ ਹੈ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ,24 ਸਤੰਬਰ 2021 : ਸੁਖਬੀਰ ਸਿੰਘ ਬਾਦਲ ਭਾਰਤ ਮਾਲਾ ਪ੍ਰਾਜੈਕਟ ਤਹਿਤ ਲਈ ਜਾ ਹੀ ਕਿਸਾਨਾਂ ਦੀ ਜ਼ਮੀਨ ਦਾ ਬਹੁਤ ਘੱਟ ਮੁੱਲ ਦਿੱਤੇ ਜਾਣ ਨੂੰ ਲੈ ਕੇ ਰਾਜਪਾਲ ਨਾਲ ਚੰਡੀਗੜ੍ਹ ‘ਚ ਮੁਲਾਕਾਤ ਕਰਨ ਪੁੱਜੇ | ਜਿੱਥੇ ਪੁੱਜ ਕੇ ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਅਸੀਂ ਭਰੋਸਾ ਦਿੰਦੇ ਹਾਂ ਕਿ ਜੇਕਰ ਢੁੱਕਵਾਂ ਮੁਆਵਜ਼ਾ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਇਨਸਾਫ਼ ਲਈ ਸੰਘਰਸ਼ ਕਰੇਗਾ।

ਇਸੇ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਨਿਸ਼ਾਨਾ ਨੌਜਵਾਨਾਂ ਨੂੰ ਨੌਕਰੀ ਦੇਣਾ ਨਹੀਂ, ਪੰਜਾਬ ਦਾ ਵਿਕਾਸ ਕਰਨਾ ਨਹੀਂ, ਬੰਦ ਕੀਤੀਆਂ ਸਕੀਮਾਂ ਵੱਲ ਧਿਆਨ ਦੇਣਾ ਨਹੀਂ ਸਗੋਂ ਕਾਂਗਰਸ ਸਰਕਾਰ ਦੀ ਸਾਢੇ ਚਾਰ ਦੀ ਲੁੱਟ ਪਿਛਲੀ ਸਰਕਾਰ ’ਤੇ ਸੁੱਟਣਾ ਹੈ ਅਤੇ ਆਪਣੇ ਆਪ ਨੂੰ ਦੁੱਧ ਧੋਤੇ ਦੱਸਣਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਪੰਜਾਬ ਦੀ ਸੱਭਿਆਚਾਰਕ ਸਾਂਝ ਨੂੰ ਖਤਮ ਕਰਨ ਦਾ ਕੰਮ ਕਰ ਰਹੀਂ ਹੈ

ਉਹਨਾਂ ਕਿਹਾ  ਕਿ ਅਫ਼ਸਰਾਂ ਦੀ ਅਪੁਆਇੰਟਮੈਂਟ ਸਿਰਫ਼ ਅਕਾਲੀਆਂ ਨੂੰ ਅੰਦਰ ਕਰਨ ਲਈ ਹੋ ਰਹੀ ਹੈ। ਕਾਂਗਰਸੀ ਸਰਕਾਰ ਬੈਠਕਾਂ ਸਿਰਫ ਅਕਾਲੀਆਂ ਨੂੰ ਅੰਦਰ ਕਰਵਾਉਣ ਲਈ ਕਰ ਰਹੀ ਹੈ |ਇਸ ਲਈ ਉਹਨਾਂ ਕਿਹਾ ਕਿ ਸਮਾਂ ਖਰਾਬ ਨਾ ਕੀਤਾ ਜਾਵੇ, ਸਾਨੂੰ  ਜਿਥੇ ਬੁਲਾਉਣਾ ਹੈ ਬੁਲਾ ਲਓ ਅਸੀਂ ਆ ਜਾਵਾਂਗੇ, ਸ਼੍ਰੋਮਣੀ ਅਕਾਲੀ ਦਲ ਕਦੇ ਜੇਲ੍ਹਾਂ ‘ਚ ਜਾਣ ਤੋਂ ਨਹੀਂ ਡਰਦੀ ‘ਤੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਖੜਦੀ ਰਹੇਗੀ |

ਨਾਲ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਹਨ,ਕਿਉਂਕਿ ਮੁੱਖ ਮੰਤਰੀ ਦੀ ਕੋਈ ਨਾ ਕੋਈ ਮਰਿਆਦਾ ਹੁੰਦੀ ਹੈ ਅਤੇ ਉਹ ਮਰਿਆਦਾ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ | ਚੰਨੀ ਸਾਬ੍ਹ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ’ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਸਫ਼ਲ ਹੋਣ

 

 

Scroll to Top